ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਇਕ ਬਜ਼ੁਰਗ ਔਰਤ ਬਾਰੇ ਇਕ ਕਹਾਣੀ ਸੀ। ਉਸ ਨੇ ਹਰ ਰੋਜ਼ ਬੁਧ ਦਾ ਨਾਮ ਉਚਾਰ‌ਿਆ ਜਦੋਂ ਉਹ ਆਪਣੀਆਂ ਫਲੀਆਂ ਨੂੰ ਛਾਂਟਦੀ ਹੁੰਦੀ । ਉਸ ਨੇ ਖਰਾਬ ਫਲੀਆਂ ਨੂੰ ਚੰਗੀਆਂ ਫਲੀਆਂ ਤੋਂ ਅਲਗ ਕਰਦੀ ਸੀ, ਤਾਂਕਿ ਉਹ ਉਨਾਂ ਨੂੰ ਵਰਤ ਜਾਂ ਵੇਚ ਸਕੇ। ਅਤੇ ਜਦੋਂ ਉਹ ਫਲੀਆਂ ਨੂੰ ਛਾਂਟਦੀ ਸੀ, ਉਸ ਨੇ ਉਸ ਬੁਧ ਦਾ ਨਾਮ ਉਚਾਰਨਾਪ ਅਤੇ ਫਿਰ ਇਕ ਦਿਨ, ਉਥੇ ਇਕ ਭਿਕਸ਼ੂ ਕੋਲੋਂ ਦੀ ਲੰਘ ਰਿਹਾ ਸੀ ਅਤੇ ਉਸ ਨੇ ਉਸ ਦਾ ਘਰ ਰੋਸ਼ਨੀ ਨਾਲ ਭਰ‌ਿਆ ਹੋਇਆ ਦੇਖਿਆ। ਉਹ ਉਸ ਨੂੰ ਮਿਲਣ ਗਿਆ ਅਤੇ ਉਸ ਨੂੰ ਕਿਹਾ, "ਓਹ, ਤੁਸੀਂ ਨਾਵਾਂ ਨੂੰ ਗਲਤ ਉਚਾਰਦੇ ਹੋ। ਤੁਹਾਨੂੰ ਇਸ ਤਰਾਂ, ਉਸ ਤਰਾਂ ਉਚਾਰਨਾ ਚਾਹੀਦਾ ਹੈ।" ਫਿਰ ਹੋ ਸਕਦਾ ਇਕ ਮੰਤਰ ਵੀ। ਸੋ ਉਸ ਤੋਂ ਬਾਅਦ, ਜਿਵੇਂ ਭਿਕਸ਼ੂ ਨੇ ਉਸ ਨੂੰ ‌ਸਿਖਾਇਆ ਸੀ ਉਸ ਤਰਾਂ ਉਚਾਰਨ ਲਗ ਗਈ। ਅਤੇ ਫਿਰ ਇਕ ਦਿਨ, ਭਿਕਸ਼ੂ ਵਾਪਸ ਆ ਕੇ ਦੇਖਿਆ ਅਤੇ ਦੇਖਿਆ ਕਿ ਉਸ ਦੇ ਘਰ ਵਿਚ ਕੋਈ ਰੋਸ਼ਨੀ ਨਹੀਂ ਸੀ। ਅਤੇ ਉਸ ਨੇ ਦੇਖਿਆ ਕਿ ਉਹ ਬਹੁਤ ਉਦਾਸ ਅਤੇ ਬਹੁਤ ਗਰੀਬ, ਅਗੇ ਨਾਲੋਂ ਵਧੇਰੇ ਗਰੀਬ ਸੀ।

ਸੋ, ਉਸ ਨੇ ਉਸ ਨੂੰ ਕਾਰਨ ਬਾਰੇ ਪੁਛਿਆ, ਅਤੇ ਉਸ ਨੇ ਕਿਹਾ, "ਜਦੋਂ ਤੋਂ ਮੈਂ ਸਹੀ ਢੰਗ ਜੋ ਤੁਸੀਂ ਮੈਨੂੰ ਸਿਖਾਇਆ ਸੀ ਇਹ ਉਚਾਰਦੀ ਰਹੀ ਹਾਂ, ਮੇਰੀਆਂ ਫਲੀਆਂ ਆਪਣੇ ਆਪ ਨੂੰ ਸਵੈ ਚਲਤ ਹੀ ਹੋਰ ਛਾਂਟੀਆਂ ਜਾਂਦੀਆਂ। ਪਹਿਲਾਂ, ਜਦੋਂ ਮੈਂ ਗਲਤ ਤਰੀਕੇ ਨਾਲ ਉਚਾਰਦੀ ਸੀ, ਫਲੀਆਂ ਛਾਲ ਮਾਰਦੀਆਂ ਸੀ। ਖਰਾਬ ਵਾਲੀਆਂ ਖਬੇ ਪਾਸੇ ਨੂੰ ਛਾਲ ਮਾਰਦੀਆਂ, ਅਤੇ ਚੰਗੀਆਂ ਵਾਲੀਆਂ ਮੇਰੇ ਲਈ ਸਜ਼ੇ ਪਾਸੇ ਨੂੰ ਛਾਲ ਮਾਰਦੀਆਂ ਸੀ। ਸੋ ਮੈਂਨੂੰ ਬਹੁਤਾ ਨਹੀਂ ਕਰਨਾ ਪੈਂਦਾ ਸੀ, ਅਤੇ ਮੈਂ ਹੋਰ ਵੇਚ ਸਕਦੀ ਸੀ, ਅਤੇ ਇਕ ਬਿਹਤਰ ਜੀਵਿਕਾ ਬਣਾ ਸਕਦੀ ਸੀ। ਅਤੇ ਹੁਣ ਮੇਰੇ ਕੋਲ ਅਨੇਕ ਹੀ ਚੀਜ਼ਾਂ ਕਰਨ ਲਈ ਬਹੁਤਾ ਸਮਾਂ ਨਹੀਂ ਹੈ, ਕਿਉਂਕਿ ਮੈਨੂੰ ਫਲ਼ੀਆਂ ਇਕ ਇਕ ਕਰਕੇ ਛਾਂਟਣੀਆਂ ਪੈਂਦੀਆਂ ਹਨ - ਖਰਾਬ ਵਾਲੀਆਂ ਖਬੇ ਪਾਸੇ ਨੂੰ, ਅਤੇ ਚੰਗੀਆਂ ਫਲੀਆਂ ਸਜ਼ੇ ਪਾਸੇ ਨੂੰ, ਸਭ ਮੇਰੀਆਂ ਉੰਗਲਾਂ ਦੇ ਨਾਲ। ਅਤੇ ਇਹਦੇ ਲਈ ਬਹੁਤ ਸਾਰਾ ਸਮਾਂ ਲਗਦਾ ਹੈ।"

ਸੋ ਭਿਕਸ਼ੂ ਨੇ ਕਿਹਾ, "ਮਾਫ ਕਰਨਾ, ਮਾਫ ਕਰਨਾ। ਠੀਕ ਹੈ, ਤੁਸੀਂ ਵਾਪਸ ਜਾਓ। ਤੁਸੀਂ ਉਵੇਂ ਉਚਾਰੋਂ ਜਿਵੇਂ ਤੁਸੀਂ ਪਹਿਲਾਂ ਉਚਾਰਦੇ ਸੀ।" ਅਤੇ ਉਸ ਨੇ ਇਹਦੀ ਕੋਸ਼ਿਸ਼ ਕੀਤੀ। ਤੁਰੰਤ ਹੀ, ਫਲੀਆਂ ਦੁਬਾਰਾ ਛਾਲ ਮਾਰਨ ਲਗ ਪਈਆਂ। ਸੋ ਫਲੀਆਂ ਬਸ ਅਗੇ ਪਹਿਲਾਂ ਵਾਂਗ ਛਾਲ ਮਾਰਨ ਲਗ ਪਈਆਂ। ਖਰਾਬ ਵਾਲੀਆਂ ਖਬੇ ਪਾਸੇ ਨੂੰ ਛਾਲ ਮਾਰਦੀਆਂ ਅਤੇ ਚੰਗੀਆਂ ਵਾਲੀਆਂ ਸਜ਼ੇ ਨੂੰ ਛਾਲ ਮਾਰਦੀਆਂ। ਸੋ, ਔਰਤ ਨੂੰ ਉਂਗਲਾਂ ਨਾਲ ਇਕ ਇਕ ਕਰਕੇ ਬਹੁਤ ਸਖਤ ਕੰਮ ਨਹੀਂ ਹੋਰ ਕਰਨਾ ਪਿਆ। ਸੋ ਭਿਕਸ਼ੂ ਨੇ ਕਿਹਾ, "ਮਾਫ ਕਰਨਾ," ਉਸਨੇ ਸ਼ਰਮਿੰਦਗੀ ਮਹਿਸੂਸ ਕੀਤੀ, ਅਤੇ ਉਹ ਚਲਾ ਗ‌ਿਆ, ਬਿਨਾਂਸ਼ਕ।

ਅਤੇ ਉਥੇ ਇਕ ਹੋਰ ਕਹਾਣੀ ਤੁਸੀਂ ਪਹਿਲੇ ਹੀ ਜਾਣਦੇ ਹੋ। ਇਕ ਪਾਦਰੀ ਕਿਵੇਂ ਨਾ ਕਿਵੇਂ ਇਕ ਟਾਪੂ ਤੇ ਸੀ ਅਤੇ ਤਿੰਨ ਸੰਨਿਆਸੀਆਂ, ਇਕਾਂਤਵਾਸੀਆਂ ਨੂੰ ਉਥੇ ਦੇਖਿਆ। ਅਤੇ ਉਸ ਨੇ ਉਨਾਂ ਨੂੰ ਪੁਛਿਆ, ਜੇਕਰ ਉਨਾਂ ਕੋਲ ਕੋਈ ਵਿਸ਼ਵਾਸ਼ ਹੈ। ਉਨਾਂ ਨੇ ਕਿਹਾ, "ਹਾਂਜੀ, ਅਸੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਾਂ।" ਸੋ ਉਸ ਨੇ ਕਿਹਾ, "ਤੁਸੀਂ ਫਿਰ ਪ੍ਰਮਾਤਮਾ ਨੂੰ ਕਿਵੇਂ ਪ੍ਰਾਰਥਨਾ ਕਰਦੇ ਹੋ?" ਸੋ ਉਨਾਂ ਨੇ ਕਿਹਾ, "ਅਸੀਂ ਬਸ ਕਹਿੰਦੇ ਹਾਂ, 'ਤੁਸੀਂ ਤਿੰਨ ਹੋ,' ਭਾਵ ਸਰਬਸ਼ਕਤੀਮਾਨ ਪ੍ਰਮਾਤਮਾ, ਪੁਤਰ, ਅਤੇ ਪਵਿਤਰ ਰੂਹ। ਸੋ ਅਸੀਂ ਕਹਿੰਦੇ ਹਾਂ, 'ਤੁਸੀਂ ਤਿੰਨ ਹੋ, ਅਸੀਂ ਤਿੰਨ ਹਾਂ। ਸਾਡੇ ਉਪਰ ਮਿਹਰ ਕਰੋ!' ਇਹ ਹੈ ਜੋ ਅਸੀਂ ਹਰ ਰੋਜ਼ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ। ਸੋ ਪਾਦਰੀ ਨੇ ਕਿਹਾ, "ਨਹੀਂ, ਨਹੀਂ, ਤੁਸੀਂ ਬਸ ਇਸ ਤਰਾਂ ਨਹੀਂ ਕਹਿ ਸਕਦੇ। ਤੁਹਾਨੂੰ ਇਸ ਤਰਾਂ, ਉਸ ਤਰਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ..." ਅਤੇ ਉਸ ਨੇ ਉਨਾਂ ਨੂੰ ਸਿਖਾਇਆ ਜਿਵੇਂ ਉਹਨਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜਿਵੇਂ ਲੋਕ ਜਿਹੜੇ ਚਰਚ ਨੂੰ ਜਾਂਦੇ ਹਨ। ਠੀਕ ਹੈ। ਸੋ ਤਿੰਨੇ ਇਕਾਂਤਵਾਸੀ ਇਸ ਤਰਾਂ ਉਚਾਰਨ ਲਗ ਪਏ, ਅਤੇ "ਅਸੀਂ ਤਿੰਨ ਹਾਂ, ਤੁਸੀਂ ਤਿੰਨ ਹੋ,' ਹੋਰ ਨਹੀਂ ਉਚਾਰ‌ਿਆ। ਅਤੇ ਸੋ, ਪਾਦਰੀ ਉਥੇ ਥੋੜੇ ਸਮੇਂ ਲਈ ਰਿਹਾ ਪਕਾ ਕਰਨ ਲਈ ਕਿ ਉਹ ਸਭ ਚੀਜ਼ ਉਸ ਤਰਾਂ ਸਮਝਦੇ ਹਨ ਅਤੇ ਇਸ ਨੂੰ ਦਿਲੋਂ ਯਾਦ ਕਰਦੇ ਹਨ, ਅਤੇ ਫਿਰ ਉਹ ਚਲਾ ਗਿਆ ਜਦੋਂ ਕੁਝ ਕਿਸ਼ਤੀਆਂ ਲਾਗੇ ਆਈਆਂ। ਸੋ ਉਹ ਇਕ ‌ਕਿਸ਼ਤੀ ਨਾਲ ਚਲਾ ਗਿਆ ਸੀ। ਅਤੇ ਫਿਰ, ਥੋੜਾ ਸਮਾਂ ਕਿਸ਼ਤੀ ਦੇ ਉਪਰ ਹੋਣ ਤੋਂ ਬਾਅਦ, ਉਸ ਨੇ ਤਿੰਨ ਇਕਾਂਤਵਾਸੀਆਂ ਨੂੰ ਕਿਸ਼ਤੀ ਵਲ ਭਜਦ‌ਿਆਂ ਹੋਇਆ ਨੂੰ ਦੇਖਿਆ।

ਉਹ ਪਾਣੀ ਉਤੇ ਭਜ ਰਹੇ ਸੀ। ਉਹ ਕਿਸ਼ਤੀ ਨੂੰ ਆਏ ਅਤੇ ਪਾਦਰੀ ਨੂੰ ਦੁਬਾਰਾ ਮਿਲੇ ਅਤੇ ਕਿਹਾ, "ਓਹ, ਕ੍ਰਿਪਾ ਕਰਕੇ, ਅਸੀਂ ਸਿਖ‌ਿਆ ਦਾ ਕੁਝ ਹਿਸਾ ਭੁਲ ਗੲ ਹਾਂ ਜੋ ਪਾਠ ਤੁਸੀਂ ਸਾਨੂੰ ਕਰਨ ਲਈ ਕਿਹਾ ਸੀ। ਕ੍ਰਿਪਾ ਕਰਕੇ ਸਾਨੂੰ ਦੁਬਾਰਾ ਸਿਖਾਉ।" ਅਤੇ , ਪਾਦਰੀ ਨੇ ਉਨਾਂ ਨੂੰ ਪਾਣੀ ਉਪਰ ਭਜਦਿਆਂ ਨੂੰ ਦੇਖਿਆ ਸੀ, ਬਿਨਾਂਸ਼ਕ, ਇਤਨੇ ਸਿਹਤਮੰਦ, ਪਵਿਤਰ ਇਸ ਤਰਾਂ, ਸੋ ਉਹ ਪਹਿਲੇ ਹੀ ਡਰ ਗਿਆ ਸੀ। ਉਹ ਉਨਾਂ ਅਗੇ ਝੁਕਿਆ ਅਤੇ ਕਿਹਾ, "ਨਹੀਂ, ਨਹੀਂ, ਕ੍ਰਿਪਾ ਕਰਕੇ, ਇਹਦੇ ਬਾਰੇ ਚਿੰਤਾ ਨਾ ਕਰੋ। ਤੁਸੀਂ ਬਸ ਜਿਵੇਂ ਤੁਸੀਂ ਕਰ ਰਹੇ ਸੀ ਉਵੇਂ ਉਚਾਰਨਾ ਜਾਰੀ ਰਖੋ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਜਿਵੇਂ ਪਹਿਲਾਂ ਵਾਂਗ। ਜਿਵੇਂ ਤੁਸੀਂ ਕਹਿੰਦੇ ਹੋ, 'ਤੁਸੀਂ ਤਿੰਨ ਹੋ, ਅਸੀਂ ਤਿੰਨ ਹਾਂ। ਸਾਡੇ ਉਤੇ ਮਿਹਰ ਕਰੋ।' ਸਾਰਾ ਸਮਾਂ ਇਸ ਤਰਾਂ ਜ਼ਾਰੀ ਰਖੋ। ਜੋ ਮੈਂ ਤੁਹਾਨੂੰ ਸਿਖਾਇਆ ਸੀ, ਇਹਦੇ ਬਾਰੇ ਨਾ ਸੋਚਣਾ, ਬਸ ਭੁਲ ਜਾਓ ਜੋ ਮੈਂ ਤੁਹਾਨੂੰ ਸਿਖਾਇਆ ਸੀ।" ਅਤੇ, ਤਿੰਨ ਇਕਾਂਤਵਾਸੀਆਂ ਨੇ ਕਿਹਾ, "ਠੀਕ ਹੈ, ਜੇਕਰ ਇਹ ਤੁਹਾਡਾ ਹੁਕਮ ਹੈ, ਅਸੀਂ ਇਹ ਕਰਾਂਗੇ।" ਸੋ ੳਹ ਆਪਣੇ ਟਾਪੂ ਵਲ ਵਾਪਸ ਭਜ ਕੇ ਚਲੇ ਗਏ, ਪਾਣੀ ਉਪਰ ਨੰਗੇ ਪੈਰਾਂ ਨਾਲ, ਬਿਨਾਂਸ਼ਕ।

ਸੋ ਲੋਕਾਂ ਦਾ ਵਿਸ਼ਵਾਸ਼ ਪਹਾੜਾਂ ਨੂੰ ਹਿਲਾ ਸਕਦਾ ਅਤੇ ਸਮੁੰਦਰ ਨੂੰ ਖਾਲੀ ਕਰ ਸਕਦਾ ਹੈ। ਸੋ ਉਨਾਂ ਨੂੰ ਉਨਾਂ ਦੇ ਵਿਸ਼ਵਾਸ਼ ਤੋਂ ਉਲਟਾ ਨਾ ਸਿਖਾਉਣਾ, ਕਿਉਂਕਿ ਤੁਸੀਂ ਭੂਤਾਂ ਦੇ ਰਾਜੇ ਦੀ ਮਦਦ ਕਰ ਰਹੇ ਹੋ ਉਨਾਂ ਨੂੰ ਇਸ ਭੌਤਿਕ ਸੰਸਾਰ ਦੀ ਗੁਲਾਮੀ ਵਾਲੀ ਜਿੰਦਗੀ ਵਿਚ ਵਾਪਸ ਭਰਮਾਉਣ ਲਈ ਜਿਥੇ ਤੁਸੀਂ ਬਾਰ ਬਾਰ ਜਨਮ ਲਵੋਂਗੇ ਅਤੇ ਤੁਸੀਂ ਰੀਸਾਇਕਲ, ਰੀਸਾਈਕਲ ਕੀਤੇ ਜਾਵੋਂਗੇ - ਜਨਮ ਅਤੇ ਮਰਨ ਅਤੇ ਦੁਖ, ਜਨਮ ਅਤੇ ਮਰਨ, ਅਤੇ ਦੁਖ - ਚਾਰ ਨੇਕ ਸਚਾਈਆਂ ਜੋ ਬੁਧ ਨੇ ਸਿਖਾਈਆਂ ਸੀ, ਪਹਿਲੇ ਭਾਸ਼ਣ ਵਿਚ ਉਨਾਂ ਦੇ ਪੂਰੀ ਤਰਾਂ ਗਿਆਨਵਾਨ ਹੋ ਜਾਣ ਤੋਂ ਬਾਅਦ। ਸੋ, ਜੇਕਰ ਤੁਸੀਂ ਉਨਾਂ ਨੂੰ ਕੋਈ ਚੰਗੀ ਚੀਜ਼ ਨਹੀਂ ਸਿਖਾ ਸਕਦੇ ਆਪਣੇ ਆਵਦੇ ਸਵਰਗਾਂ ਅਤੇ ਬੁਧ ਦੀ ਧਰਤੀ ਦੇ ਅਨੁਭਵ ਕਰਨ ਤੋਂ, ਸਮਝ ਜਾਣ ਤੋਂ ਬਾਅਦ, ਫਿਰ ਮੈਂ ਤੁਹਾਨੂੰ ਸਦਾ ਦਿੰਦੀ ਹਾਂ ਮੂੰਹ ਬੰਦ ਰਖੋ।

ਜੇਕਰ ਕੋਈ ਵੀ ਤੁਸੀਂ ਭਿਖਸ਼ੂ ਅਤੇ ਭਿਕਸ਼ਣੀਆਂ ਬਿਲਕੁਲ ਕੋਈ ਚੀਜ਼ ਨਹੀਂ ਜਾਣਦੇ, ਮੈਡੀਟੇਸ਼ਨ ਵਿਚ ਸਮਾਧੀ ਨਹੀਂ ਹੈ, ਗਲਤ ਰਾਤ ਤੇ ਜਾ ਰਹੇ ਹੋ, ਫਿਰ ਕ੍ਰਿਪਾ ਕਰਕੇ ਬਸ ਤਰਕੀ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਹੋਰ ਬੋਧੀ ਸੂਤਰਾਂ ਨੂੰ ਪੜੋ; ਕੋਈ ਵੀ ਚੰਗਾ ਸੂਤਰ ਜੋ ਤੁਸੀਂ ਸਮਝ ਸਕਦੇ ਹੋ, ਇਹਦੇ ਨਾਲ ਚਿਪਕੇ ਰਹੋ। ਜਾਂ "ਅਮੀਤਬਾ ਬੁਧ" ਉਚਾਰੋ ਤਾਂਕਿ ਤੁਹਾਡੀ ਆਤਮਾ ਨੂੰ ਅਮੀਤਬਾ ਬੁਧ ਦੀ ਧਰਤੀ ਵਿਚ ਇਕ ਸੁਰਖਿਅਤ ਜਗਾ ਮਿਲ ਸਕੇ। ਕੋਈ ਚੀਜ਼ ਦਾ ਉਪਦੇਸ਼ ਨਾ ਕਰੋ। ਜੇਕਰ ਤੁਸੀਂ ਕੋਈ ਚੀਜ਼ ਨਹੀਂ ਜਾਣਦੇ, ਬਸ ਕ੍ਰਿਪਾ ਰਕਕੇ ਚੁਪ ਰਹੋ। ਹੋਰਨਾਂ ਲੋਕਾਂ ਨੂੰ ਇਕਲੇ ਰਹਿਣ ਦੇਵੋ ਆਪਣਾ ਆਵਦਾ ਮਾਰਗ ਆਪੇ ਲਭਣ ਲਈ, ਸਗੋਂ ਤੁਹਾਡੇ ਦੁਆਰਾ ਗਲਤ ਧਾਰਨਾਵਾਂ ਅਤੇ ਗਲਤ ਦਿਸ਼ਾ, ਸ਼ੈਤਾਨ ਦੀ ਅਗਵਾਈ ਦੁਆਰਾ ਦੁਖੀ ਨਰਕ ਨੂੰ ਗੁਮਰਾਹ ਕੀਤੇ ਜਾਣ ਨਾਲੋਂ। ਇਹੀ ਹੈ ਜਿਸਦੀ ਮੈਂ ਤੁਹਾਨੂੰ ਬੇਨਤੀ ਕਰ ਰਹੀ ਹਾਂ।

ਤੁਸੀਂ ਮੈਨੂੰ ਝਿੜਕਾਂ ਦੇ ਸਕਦੇ ਹੋ, ਤੁਸੀਂ ਮੈਨੂੰ ਬਦਨਾਮ ਕਰ ਸਕਦੇ ਹੋ ਜਿਤਨਾ ਵੀ ਤੁਸੀਂ ਚਾਹੋਂ, ਜਿਵੇਂ ਤੁਹਾਡੇ ਵਿਚੋਂ ਕਈਆਂ ਨੇ ਪਹਿਲੇ ਹੀ ਕੀਤਾ ਹੈ। ਪਰ ਤੁਹਾਨੂੰ ਅਜੇ ਵੀ ਇਸ ਜਿੰਦਗੀ ਵਿਚ/ਜਾਂ ਨਰਕ ਵਿਚ ਤੁਹਾਡੇ ਝੂਠੇ ਇਲਜ਼ਾਮ ਲਈ ਭੁਗਤਾਨ ਕਰਨਾ ਪਵੇਗਾ। ਤੁਹਾਡੇ ਵਿਚੋਂ ਕਈਆਂ ਨੇ ਪਹਿਲੇ ਹੀ ਪ੍ਰਤੀਫਲ ਦੇਖ ਲਿਆ । ਕਿਉਂਕਿ ਤੁਸੀਂ ਇਕ ਚੰਗੇ ਰੂਹਾਨੀ ਸ਼ਰਧਾਲੂ ਦੀ ਵਕਾਰ ਨੂੰ ਨੁਕਸਾਨ ਪਹੁੰਚਾਉਂਦੇ ਹੋ ਜਿਸ ਨੇ ਤੁਹਾਨੂੰ ਕਦੇ ਨੁਕਸਾਨ ਨਹੀਂ ਪਹੁੰਚਾਇਆ।

ਪਰ ਲੋਕਾਂ ਦੇ ਚੰਗੇ, ਸ਼ੁਧ ਵਿਸ਼ਵਾਸ਼ ਨਾਲ ਦਖਲ ਨਾ ਦਿਓ। ਅਮੀਤਾਬਾ ਬੁਧ ਨੂੰ ਅਤੇ ਉਨਾਂ ਦੇ ਵਫਾਦਾਰਾਂ ਨੂੰ ਇਕਲ‌ਿਆਂ ਨੂੰ ਰਹਿਣ ਦੇਵੋ। ਨਰਕ ਦਾ ਆਦਰ ਕਰੋ ਕਿਉਂਕਿ ਉਹ ਹੈ ਜਿਥੇ ਤੁਸੀਂ ਜਾਵੋਂਗੇ ਜੇਕਰ ਤੁਸੀਂ ਬੁਧ ਦਾ ਸਤਿਕਾਰ ਨਹੀਂ ਕਰਦੇ। ਜੇਕਰ ਤੁਸੀਂ ਵਿਸ਼ਵਾਸ਼ ਨਹੀਂ ਕਰਦੇ ਕਿ ਨਰਕ ਮੌਜ਼ੂਦ ਹੈ, ਸ਼ੈਤਾਨ ਤੁਹਾਨੂੰ ਇਹ ਸਾਬਤ ਕਰੇਗਾ। ਉਦੋਂ ਤਕ ਉਡੀਕ ਨਾ ਕਰੋ; ਇਹ ਤੁਹਾਡੇ ਲਈ ਬਹੁਤ ਦੇਰ ਹੋ ਜਾਵੇਗੀ। ਹੁਣੇ ਯੂ-ਟਰਨ ਕਰੋ, ਮੁੜੋ। ਬੁਧ ਦਾ ਨਾਮ ਉਚਾਰੋ। ਵੀਗਨ ਬਣੋ, ਨਿਮਰ ਬਣੋ, ਸਚੇ ਬਣੋ, ਅਸਲੀ ਬਣੋ, ਅਤੇ ਲੋਕਾਂ ਨੂੰ ਗੁਮਰਾਹ ਨਾ ਕਰੋ। ਭਾਵੇਂ ਜੇਕਰ ਤੁਸੀਂ ਦਾਨਵ ਹੋ, ਤੁਹਾਨੂੰ ਬਚਾਇਆ ਜਾ ਸਕਦਾ ਹੈ ਜੇਕਰ ਤੁਸੀਂ ਮੁੜਦੇ ਹੋ। ਬੁਧ ਕੋਲ ਵੀ ਬਹੁਤ ਸਾਰੇ ਦਾਨਵ ਸਨ ਜਿਨਾਂ ਨੇ ਉਨਾਂ ਦੀ ਮਦਦ ਕੀਤੀ ਸੀ। ਬੁਧ ਸਰਬ-ਸ਼ਕਤੀਮਾਨ ਹਨ, ਪਰ ਇਸ ਸੰਸਾਰ ਵਿਚ ਕੁਝ ਮਨੁਖ ਸ਼ਕਤੀਸ਼ਾਲੀ ਨਹੀਂ ਹਨ, ਸੋ ਦਾਨਵ ਉਨਾਂ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨਾਂ ਦੀਆਂ ਗਲਤ ਧਾਰਨਾਵਾਂ ਨੂੰ ਮਧਮ ਕਰਨ ਕਰਦੇ ਤਾਂਕਿ ਉਹ ਬੁਧ ਨੂੰ ਦੇਖਣ ਲਈ ਜਾਣਗੇ।

"ਉਸ ਸਮੇਂ ਉਥੇ ਰਾਕਸ਼ ਦਾਨਵਾਂ ਦੀਆਂ ਧੀਆਂ ਸਨ, ਪਹਿਲੀ ਦੇ ਨਾਮ ਲਾਂਬਾ ਸੀ, ਦੂਸਰੀ ਦਾ ਨਾਮ ਵੀਲਾਂਬਾ ਸੀ, ਤੀਸਰੀ ਦਾ ਨਾਮ ਟੇਢੇ ਦੰਦ ਸੀ, ਚੌਥੀ ਦਾ ਨਾਮ ਫੁਲਾਵਰੀ ਦੰਦ , ਪੰਜਵੀਂ ਦਾ ਨਾਮ ਕਾਲੇ ਦੰਦ, ਛੇਵੀਂ ਦਾ ਨਾਮ ਬਹੁਤ ਵਾਲ, ਸਤਵੀਂ ਦਾ ਨਾਮ ਅਸੰਤੁਸ਼ਟ, ਅਠਵੀਂ ਦਾ ਨਾਮ ਹਾਰ ਬੇਅਰਰ, ਨੌਵੀਂ ਦਾ ਨਾਮ ਕੁੰਤੀ, ਅਤੇ ਦਸਵੀਂ ਦਾ ਨਾਮ ਸਾਰੇ ਜੀਵਤ ਜੀਵਾਂ ਦੀ ਮਹਤਵਪੂਰਨ ਆਤਮਾ ਨੂੰ ਚੋਰੀ ਕਰਨ ਵਾਲਾ। ਇਹ ਦਸ ਰਾਖਸ਼ ਧੀਆਂ, ਨਾਲ ਹੀ ਦਾਨਵ ਬਚ‌ਿਆਂ (ਹਾਰਿਤੀ) ਦੀ ਮਾਤਾ, ਉਸ ਦੀ ਔਲਾਦ, ਅਤੇ ਉਸ ਦੇ ਸੇਵਾਦਾਰ, ਸਾਰੇ ਉਸ ਸਥਾਨ ਨੂੰ ਚਲ ਪਏ ਜਿਥੇ ਬੁਧ ਸਨ ਅਤੇ ਇਕਠ‌ਿਆਂ ਨੇ ਬੁਧ ਨੂੰ ਕਿਹਾ, ਇੰਝ ਕਿਹਾ, 'ਸੰਸਾਰ-ਸਨਮਾਨਿਤ, ਅਸੀਂ ਵੀ ਢਾਲ ਦੇਣੀ ਅਤੇ ਸੁਰਖਿਅਤ ਰਖਣਾ ਚਾਹੁੰਦੇ ਹਾਂ ਉਨਾਂ ਨੂੰ ਜਿਹੜੇ ਲੋਟਸ ਸੂਤਰ ਨੂੰ ਪੜਦੇ, ਉਚਾਰਦੇ, ਸਵੀਕਾਰ ਕਰਦੇ ਅਤੇ ਬਰਕਰਾਰ ਰਖਦੇ ਹਨ ਅਤੇ ਉਨਾਂ ਦਾ ਗਿਰਾਵਟ ਜਾਂ ਨੁਕਸਾਨ ਤੋਂ ਬਚਾਅ ਕਰਨਾ ਚਾਹੁੰਦੇ ਹਾਂ। ਜੇਕਰ ਕੋਈ ਇਹਨਾਂ ਕਾਨੂੰਨ ਦੇ ਅਧਿਆਪਕਾਂ ਦੀਆਂ ਕਮੀਆਂ ਦੀ ਜਾਸੂਸੀ ਕਰਨ ਦੀ ਅਤੇ ਉਨਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ, ਅਸੀ ਉਹਦੇ ਲਈ ਇਹ ਕਰਨਾ ਅਸੰਭਵ ਬਣਾ ਦੇਵਾਂਗੇ।' ਫਿਰ ਬੁਧ ਦੀ ਮੌਜ਼ੂਦਗੀ ਵਿਚ ਉਨਾਂ ਨੇ ਇਹ ਸਪੈਲਾਂ ਐਲਾਨ ਕੀਤੀਆਂ (...) (ਅਤੇ) ਉਹ ਬੋਲੇ (...) ਕਹਿੰਦੇ ਹੋਏ: "ਜੇਕਰ ਉਥੇ ਕੋਈ ਜਿਹੜਾ ਸਾਡੀਆਂ ਸਪੈਲਾਂ ਨੂੰ ਧਿਆਨ ਅਸਫਲ ਹੁੰਦਾ ਹੈ ਅਤੇ ਅਤੇ ਕਾਨੂੰਨ ਦੇ ਪ੍ਰਚਾਰਕਾਂ ਲਈ ਗੜਬੜ ਪੈਦਾ ਕਰਦੇ ਹਨ, ਉਨਾਂ ਦੇ ਸਿਰ ਸਤ ਟੁਕੜਿਆਂ ਵਿਚ ਦੀ ਪਾੜੇ ਜਾਣਗੇ (...)। (ਅਸੀਂ) ਆਪਣੇ ਆਵਦੇ ਸਰੀਰਾਂ ਦੀ ਵਰਤੋਂ ਕਰਾਂਗੇ ਢਾਲ ਦੇਣ ਲਈ ਅਤੇ ਰਾਖੀ ਕਰਨ ਲਈ ਉਨਾਂ ਦੀ ਜੋ ਇਸ ਸੂਤਰ ਨੂੰ ਸਵੀਕਾਰ ਕਰਦੇ, ਬਰਕਰਾਰ ਰਖਦੇ, ਪਾਠ ਕਰਦੇ, ਉਚਾਰਦੇ ਅਤੇ ਇਹਦਾ ਅਭਿਆਸ ਕਰਦੇ ਹਨ। ਅਸੀਂ ਧਿਆਨ ਰਖਾਂਗੇ ਕਿ ਉਹ ਸ਼ਾਂਤੀ ਅਤੇ ਟਿਕਾਉ ਪ੍ਰਾਪਤ ਕਰਦੇ ਹਨ, ਉਹ ਗਿਰਾਵਟ ਅਤੇ ਨੁਕਸਾਨ ਤੋਂ ਮੁਕਤ ਹੁੰਦੇ ਹਨ ਅਤੇ ਸਭ ਜ਼ਹਿਰੀਲੀਆਂ ਜੜੀ ਬੂਟੀਆਂ ਦੇ ਪ੍ਰਭਾਵ ਨੂੰ ਹਟਾ ਦੇਵਾਂਗੇ।' ਬੁਧ ਨੇ ਰਾਕਸ਼ ਧੀਆਂ ਨੂੰ ਕਿਹਾ, 'ਵਧੀਆ, ਵਧੀਆ! ਜੇਕਰ ਤੁਸੀਂ ਢਾਲ ਦੇ ਸਕਦੇ ਅਤੇ ਰਾਖੀ ਕਰ ਸਕਦੇ ਉਹ ਜਿਹੜੇ ਕੇਵਲ ਲੋਟਸ ਸੂਤਰ ਨੂੰ ਸਵੀਕਾਰ ਕਰਦੇ ਅਤੇ ਬਰਕਰਾਰ ਰਖਦੇ, ਤੁਹਾਡੇ ਗੁਣ ਅਸੀਮ ਹੋਣਗੇ। ਹੋਰ ਕਿਤਨੇ ਜਿਆਦਾ ਹੋਣਗੇ ਜੇਕਰ ਤੁਸੀਂ ਉਨਾਂ ਦੀ ਢਾਲ ਅਤੇ ਰਾਖੀ ਕਰ ਸਕਦੇ ਹੋ ਜਿਹੜੇ ਇਸ ਨੂੰ ਪੂਰੀ ਤਰਾਂ ਸਵੀਕਾਰ ਕਰਦੇ ਅਤੇ ਬਰਕਰਾਰ ਰਖਦੇ, ਜਿਹੜੇ ਸੂਤਰ ਰੋਲਾਂ, ਫੁਲਾਂ, ਅਗਰਬਤੀਆਂ, ਹਾਰਾਂ ਨੂੰ ਭੇਟਾਵਾਂ ਦਿੰਦੇ (...) ਜੋ ਵਖ ਵਖ ਕਿਸਮਾਂ ਦੇ ਦੀਵੇ ਬਾਲਦੇ (...) ਅਤੇ ਜਿਹੜੇ ਇਸ ਤਰਾਂ ਸੌਆਂ ਅਤੇ ਹਜ਼ਾਰਾਂ ਹੀ ਕਿਸਮਾਂ ਦੇ ਦਾਨ ਪੁੰਨ ਪੇਸ਼ਕਸ਼ ਕਰਦੇ। ਕੁੰਤੀ, ਤੁਸੀਂ ਅਤੇ ਤੁਹਾਡੇ ਸੇਵਾਦਾਰਾਂ ਨੂੰ ਅਜਿਹੇ ਇਸ ਤਰਾਂ ਦੇ ਕਾਨੂੰਨ ਦੇ ਅਧਿਆਪਕਾਂ ਦੀ ਢਾਲ ਅਤੇ ਰਾਖੀ ਕਰਨੀ ਚਾਹੀਦੀ ਹੈ!'" - "ਲੋਟਸ ਸੂਤਰ" ਦੇ ਅਧਿਆਇ 26 ਵਿਚੋਂ ਚੋਣਾਂ

ਜਦੋਂ ਬੁਧ ਧਰਤੀ ਉਤੇ ਪ੍ਰਚਾਰ ਕਰ ਰਹੇ ਸੀ, ਅਨੇਕਾਂ ਬੁਧ, ਸਵਰਗੀ-ਰਾਜੇ ਵੀ ਬੁਧ ਨੂੰ ਸੁਣਨ ਲਈ, ਬੁਧ ਨੂੰ ਸ਼ਰਧਾਂਜਲੀ ਦੇਣ ਲਈ, ਬੁਧ ਨੂੰ ਮਥਾ ਟੇਕਣ ਲਈ ਅਤੇ ਡੰਡਾਉਤ ਕਰਨ ਲਈ, ਆਪਣੇ ਨਿਵਾਸ ਸਥਾਨਾਂ ਤੋਂ ਹੇਠਾਂ ਆਏ ਸੀ। ਤੁਸੀਂ ਇਹ ਸਭ ਬੋਧੀ ਸ‌ਿਖਿਆ ਦੀ ਵਿਸ਼ਾਲਤਾ ਤੋਂ ਜਾਣਦੇ ਹੋ। ਬੁਧ ਨੇ ਬਹੁਤ ਸਾਰੇ ਸੂਤਰ ਪਿਛੇ ਛਡ ਦਿਤੇ ਹਨ। ਅਸੀਂ ਉਨਾਂ ਦਾ ਸਦਾ ਲਈ ਇਹਦੇ ਲਈ ਧੰਨਵਾਦ ਕਰਦੇ ਹਾਂ। ਨਹੀਂ ਤਾਂ, ਸਾਡੇ ਕੋਲ ਮੈਡੀਸਨ ਬੁਧ, ਕੁਆਨ ਯਿੰਨ ਬੋਧੀਸਾਤਵਾ, ਮਹਾਨ ਤਾਕਤ ਬੋਧੀਸਾਤਵਾ (ਮਹਾਸਥਾਮਪ੍ਰਾਪਤਾ ਬੋਧੀਸਾਤਵਾ), ਵਾਏਰੋਕਾਨਾ ਬੁਧ, ਕਸੀਟੀਗਰਭਾ ਬੋਧੀਸਾਤਵਾ, ਅਮੀਤਬਾ ਬੁਧ, ਬਹੁਤੇ ਸਾਰੇ ਬੁਧਾਂ, ਆਦਿ ਬਾਰੇ ਕਦੇ ਵੀ ਜਾਣਨ ਦਾ ਇਕ ਮੌਕਾ ਨਹੀਂ ਮਿਲਣਾ ਸੀ। ਤੁਸੀਂ ਸਦਾ ਹੀ ਬੁਧਾਂ ਦੀ ਇਕ ਲੰਮੀ ਸੂਚੀ ਦਾ ਨਾਮ ਦੇ ਸਕਦੇ ਹੋ ਕਿਉਂਕਿ ਸ਼ਕਿਆਮੁਨੀ ਬੁਧ ਨੇ ਉਨਾਂ ਨੂੰ ਇਹ ਸਭ ਨਾਵਾਂ ਬਾਰੇ ਦਸ‌ਿਆ ਸੀ। ਅਤੇ ਅਜੇ ਵੀ, ਬੁਧ ਨੇ ਭਵਿਖਬਾਣੀ ਕੀਤੀ ਕਿ ਕੁਝ ਭਿਕਸ਼ੂ ਉਨਾਂ ਦੇ ਵਿਰੁਧ ਜਾਣ ਲਈ ਬੁਧ ਦੀ ਸਿਖਿਆ ਦੀ ਵਰਤੋਂ ਕਰਨਗੇ। ਇਹ ਉਦਾਹਰਣ ਹੈ ਜੋ ਮੈਂ ਤੁਹਾਨੂੰ ਦਸ‌ਿਆ ਹੈ।

ਅਮੀਤਬਾ ਬੁਧ ਨੂੰ ਇਨਕਾਰ ਕਰਨਾ, ਜੋ ਸਭ ਤੋਂ ਮਸ਼ਹੂਰ ਹਨ, ਬੋਧੀਆਂ ਦੇ ਅਨੁਸਰਨ ਕਰਨ ਲਈ ਸਭ ਤੋਂ ਸੌਖਾ ਤਰੀਕਾ ਹੈ, ਉਨਾਂ ਦੀ ਆਤਮਾ ਨੂੰ ਬਚਾਉਣ ਲਈ, ਅਤੇ ਇਨਕਾਰ ਕਰਨਾ ਕਿ ਨਰਕ ਮੌਜ਼ੂਦ ਹੈ, ਇਹ ਇਕ ਹਜ਼ਾਰ ਗੁਣਾਂ ਬੁਧ ਦੀ ਸਿਖਿਆ ਦੇ ਵਿਰੋਧੀ ਹੈ। ਕੋਈ ਵੀ ਧਰਮ ਵਿਚ, ਉਹ ਤੁਹਾਨੂੰ ਦੋ ਚੀਜ਼ਾਂ ਸਿਖਾਉਂਦੇ ਹਨ: ਸਵਰਗ ਅਤੇ ਨਰਕ, ਸੋ ਤੁਸੀਂ ਦਸ ਸਕਦੇ ਹੋ ਕੌਣ ਕੌਣ ਹੈ - ਕੌਣ ਇਕ ਅਸਲੀ ਬੋਧੀ ਭਿਕਸ਼ੂ ਹੈ, ਕੌਣ ਇਕ ਨਕਲੀ ਵਾਲਾ ਹੈ। ਕ੍ਰਿਪਾ ਕਰਕੇ ਸਾਵਧਾਨ ਰਹਿਣਾ, ਆਪਣੇ ਆਪ ਨੂੰ ਬਚਾਉ। "ਅਮੀਤਬਾ ਬੁਧ" ਉਚਾਰੋ। ਕਿਸੇ ਵਿਆਕਤੀ ਨੂੰ ਨਾ ਸੁਣਨਾ ਜਿਹੜਾ ਕਹਿੰਦਾ ਹੈ ਅਮੀਤਬਾ ਦਾ ਪਛਮੀ ਸਵਰਗ ਮੌਜ਼ੂਦ ਨਹੀਂ ਹੈ। ਇਸ ਨੂੰ ਨਾ ਸੁਣਨਾ। ਅਤੇ ਵਿਸ਼ਵਾਸ਼ ਕਰੋ ਕਿ ਨਰਕ ਮੌਜ਼ੂਦ ਹੈ। ਮੈਂ ਤੁਹਾਨੂੰ ਸਹੁੰ ਖਾਂਦੀ ਹਾਂ, ਸਵਰਗ ਅਤੇ ਧਰਤੀ ਦੁਆਰਾ, ਕਿ ਨਰਕ ਮੌਜ਼ੂਦ ਹੈ, ਅਮੀਤਬਾ ਬੁਧ ਦੀ ਧਰਤੀ ਮੌਜ਼ੂਦ ਹੈ, ਅਨੇਕ ਹੀ ਹੋਰ ਬੁਧਾਂ ਦੀਆਂ ਧਰਤੀਆਂ ਮੌਜ਼ੂਦ ਹਨ। ਪਰ ਅਮੀਤਬਾ ਬੁਧ ਦੇ ਕੋਲ ਮਨੁਖਾਂ ਨਾਲ ਵਧੇਰੇ ਸਾਂਝ ਹੈ, ਨਾਤਾ ਹੈ, ਅਤੇ ਉਨਾਂ ਦੀ ਰੋਸ਼ਨੀ, ਪ੍ਰਕਾਸ਼ ਬੇਅੰਤ ਹੈ, ਸਦੀਵੀ, ਸਭ ਜਗਾ, ਸੋ ਉਹਨਾਂ ਦੇ ਨਾਲ ਸੰਪਰਕ ਕਰਨਾ ਵਧੇਰੇ ਆਸਾਨ ਹੈ। ਬਸ ਇਹੀ ਹੈ।

Photo Caption: ਇਕਠੇ, ਸੰਸਾਰ ਨੂੰ ਖੂਬਸੂਰਤ ਬਣਾਉਣਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (9/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-03
697 ਦੇਖੇ ਗਏ
36:25
2024-12-02
1 ਦੇਖੇ ਗਏ
2024-12-02
1 ਦੇਖੇ ਗਏ
2024-12-02
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ