ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਨੂੰ ਝੂਠੇ ਗੁਰੂ ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਬਾਰ ਬਾਰ, ਪ੍ਰਮਾਤਮਾ ਨੇ ਮੈਨੂੰ ਕਿਹਾ, "ਸੰਸਾਰ ਦੇ ਲੋਕਾਂ ਲਈ ਜਾਨਣਾ ਜ਼ਰੂਰੀ ਹੈ।" ਕੁਝ ਲੋਕ ਕਹਿੰਦੇ ਹਨ ਕਿ 2005 ਵਿਚ ਮੈਂ ਐਲਾਨ ਕੀਤਾ ਸੀ ਕਿ ਮੈਂ (ਆਪਣਾ ਕੰਮ) ਛਡ ਰਹੀ ਸੀ। ਕਦੇ ਨਹੀਂ ਵਾਪਰਿਆ - ਮੈਂ ਨਹੀਂ ਜਾਣਦੀ ਕਿਥੇ ਉਨਾਂ ਨੇ ਅਜਿਹੀ ਇਕ ਚੀਜ਼ ਸੁਣੀ ਸੀ। ਅਤੇ ਫਿਰ, ਮੈਂ ਟ੍ਰਾਨ ਤਾਮ ਨੂੰ ਇਕ ਵਸੀਅਤ ਦਿਤੀ ਕਿ ਉਹ ਮੇਰਾ ਉਤਰਾਧਿਕਾਰੀ ਹੋਵੇਗਾ- ਓਹ, ਉਹ ਸਭ ਤੋਂ ਭੈੜਾ ਸੁਪਨਾ ਹੋਵੇਗਾ ਜੇਕਰ ਇਹ ਵਾਪਰਦਾ ਹੈ।

ਹੇਠ ਦਿਤੀ ਟਿਪਣੀ, ਯੂਟਿਊਬ ਤੇ ਮਿਲੀ ਸੀ, ਸਤਿਗੁਰੂ ਜੀ ਦੁਆਰਾ ਇਕ ਗਲਤ ਬਿਆਨ ਦੇ ਤੌਰ ਤੇ ਹਵਾਲਾ ਦਿਤਾ ਗਿਆ ਹੈ: ਓਗ ਰਬਾ, ਇਹ ਹੁਣ ਪਹਿਲੇ ਹੀ 40 ਸਾਲ ਹੋ ਗਏ ਹਨ। ਹੁਣ ਤੁਸੀਂ ਅਜਿਹਾ ਕਿਉਂ ਕਿਹਾ। ਸਾਲ 2005 ਵਿਚ, ਸਤਿਗੁਰੂ ਜੀ ਨੇ ਐਲਾਨ ਕੀਤਾ ਉਨਾਂ ਦੇ ਕਾਰਜਕਾਲ ਦੇ ਅੰਤ ਬਾਰੇ। ਅਤੇ ਇਕ ਉਤਰਾਧਿਕਾਰੀ ਲਈ ਇਕ ਵਸੀਅਤ ਬਣਾਈ ਸੀ। ਇਹ ਮਿਸਟਰ ਟ੍ਰਾਨ ਤਾਮ ਹੈ। ਜਾਂ ਮਾਸਟਰ ਰੂਮਾ। ਗੁਰੂਜੀ ਰੂਮਾ ਸਾਗਾਰੂਮਾਗਾਰਮਥਾ

ਮੈਂ ਇਕ ਉਤਰਾਧਿਕਾਰੀ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ; ਮੈਂ ਇਕ ਨਹੀਂ ਲਭ ਸਕੀ। ਅਤੇ ਭਾਵੇਂ ਜੇਕਰ ਤੁਸੀਂ ਚੌਥੇ ਪਧਰ ਜਾਂ ਪੰਜਵੇਂ ਪਧਰ ਤੇ ਪਹੁੰਚ ਗਏ ਹੋ - ਮੇਰੇ ਕਈ ਭਿਕਸ਼ੂ ਅਤੇ ਭਿਕਸ਼ਣੀਆਂ ਕਰਦੇ ਹਨ - ਫਿਰ ਮੇਰੀ ਆਪਣੀ ਸ਼ਕਤੀ ਦੁਆਰਾ, ਮੈਂ ਉਨਾਂ ਨੂੰ ਇਕ ਪ੍ਰਤਿਨਿਧੀ ਵਜੋਂ ਵਾਧੂ ਸ਼ਕਤੀ ਨਾਲ ਉਨਾਂ ਲਈ ਉਸ ਦਿਨ ਲਈ, ਉਹ ਕੰਮ ਕਰਨ ਲਈ ਭੇਜਦੀ ਹਾਂ। ਉਨਾਂ ਕੋਲ ਲੋੜੀਂਦੀ ਸ਼ਕਤੀ ਨਹੀਂ ਹੈ ਬਹੁਤ ਸਾਰੇ ਪੈਰੋਕਾਰਾਂ ਨੂੰ ਬਚਾਉਣ ਲਈ ਕਿ ਮੈਂ ਉਨਾਂ ਨੂੰ ਹਦਾਇਤ ਦੇਣ ਲਈ ਬਾਹਰ ਭੇਜਦੀ ਹਾਂ। ਵਿਆਕਤੀ ਜਿਹੜਾ ਮੇਰੇ ਹੁਕਮ ਦੁਆਰਾ ਹਦਾਇਤ ਦਿੰਦਾ ਹੈ ਉਹ ਆਪ ਇਕ ਗੁਰੂ ਨਹੀਂ ਹੈ। ਉਹ ਇਕੋ ਸਮੇਂ ਹਜ਼ਾਰਾਂ ਹੀ ਲੋਕਾਂ ਨੂੰ ਜਾਂ ਇਥੋਂ ਤਕ ਕੁਝ ਕੁ ਸੌਆਂ ਲੋਕਾਂ ਨੂੰ ਬਚਾ ਨਹੀਂ ਸਕਦਾ। ਨਹੀਂ, ਉਹ ਤੁਰੰਤ ਹੀ ਮਰ ਜਾਵੇਗਾ। ਅਤੇ ਫਿਰ ਉਹਨੂੰ ਸ਼ਾਇਦ ਉਨਾਂ ਲਈ ਉਨਾਂ ਦੇ ਕਰਮਾਂ ਕਰਕੇ ਨਰਕ ਨੂੰ ਜਾਣਾ ਪਵੇ। ਉਹ ਇਹ ਨਹੀਂ ਕਰ ਸਕਦਾ। ਸੋ, ਮੈਂਨੂੰ ਬਸ ਉਨਾਂ ਨੂੰ ਦਸਣਾ ਪਵੇਗਾ ਉਥੇ ਜਾਣ ਲਈ, ਪ੍ਰਮਾਤਮਾ ਦਾ ਧੰਨਵਾਦ, ਸਾਰੇ ਸਤਿਗੁਰੂਆਂ ਦਾ ਧੰਨਵਾਦ, ਅਤੇ ਫਿਰ ਉਨਾਂ ਨੂੰ ਸਿਰਫ ਜ਼ੁਬਾਨੀ ਹਦਾਇਤ ਦੇਣੀ ਤਾਂਕਿ ਉਹ ਜਾਣ ਲੈਣ ਕਿ ਕਿਵੇਂ ਬੈਠਣਾ ਹੈ ਅਤੇ ਕਿਵੇਂ ਧਿਆਨ ਕੇਂਦ੍ਰਿਤ ਕਰਨਾ ਹੈ। ਬਸ ਇਹੀ। ਪਰ ਅੰਦਰੂਨੀ ਸ਼ਕਤੀ ਉਹਦੇ ਤੋਂ ਨਹੀਂ ਹੈ। ਇਹ ਸਤਿਗੁਰੂ ਦੇ ਨਾਲ ਇਕ ਵਿਲਖਣ ਕੁਨੈਕਸ਼ਨ ਦੁਆਰਾ ਪ੍ਰਮਾਤਮਾ ਵਲੋਂ ਹੈ। ਉਹ ਇਹ ਸਾਰੀ ਸ਼ਕਤੀ ਨੂੰ ਨਹੀਂ ਰਖ ਸਕਦੇ, ਉਹ ਇਹਦੇ ਲਈ ਨਹੀਂ ਬਣੇ ਹੋਏ! ਪਰ ਮੈਂ ਨਹੀਂ ਕਹਿ ਸਕਦੀ ਕਿ ਇਹ ਮੇਰੇ ਚੋਥੇ ਜਾਂ ਪੰਜਵੇਂ ਪਧਰ ਦੇ ਭਿਕਸ਼ੂ ਦੀਖਿਆ ਦੇ ਸਮੇਂ ਇਤਨੇ ਸਾਰੇ ਜੀਵਾਂ ਨੂੰ ਬਚਾਉਣ ਲਈ ਕਾਫੀ ਸ਼ਕਤੀਸ਼ਾਲੀ ਹਨ। ਉਹ ਇਹ ਜਾਣਦੇ ਹ, ਅਤੇ ਉਹ ਸਾਰੇ ਬਹੁਤ ਨਿਮਰ ਹਨ। ਇਹ ਹੈ ਜਿਵੇਂ ਇਹ ਹੈ।

ਪਰ ਇਹ ਟ੍ਰਾਨ ਤਾਮ, ਤੁਸੀਂ ਦੇਖ ਸਕਦੇ ਹੋ ਯਕੀਨੀ ਤੌਰ ਤੇ ਇਕ ਦਾਨਵ ਹੈ। ਕੋਈ ਨਹੀਂ ਇਸ ਤਰਾਂ ਝੂਠ ਬੋਲ ਸਕਦਾ। ਉਹ ਭਿਕਸ਼ੂਵਾਦ, ਸੰਨਿਆਸੀ ਜੀਵਨ ਛਡਣਾ ਚਾਹੁੰਦਾ ਸੀ ਜਨੈਟਿਕ ਬਿਮਾਰੀ ਕਾਰਨ, ਫਿਰ ਜ਼ਲਦੀ ਹੀ ਬਾਅਦ ਵਿਚ ਇਕ ਔਰਤ ਅਤੇ ਉਹਨਾਂ ਦੇ ਆਪਣੇ ਪੁਤਰ ਨਾਲ ਆਇਆ ਸੀ। ਫਿਰ ਜਦੋਂ ਉਸ ਨੇ ਮੇਰੇ ਨਾਲ ਸਬੰਧ ਇਨਕਾਰ ਕਰ ਦਿਤਾ, ਆਪਣੇ ਆਪ ਨੂੰ ਇਕ ਗੁਰੂ ਹੋਣ ਦਾ ਦਾਅਵਾ ਕਰਦੇ ਹੋਏ ਅਤੇ ਉਹ ਸਭ, ਉਸ ਨੇ ਤਾਏਵਾਨ (ਫਾਰਮੋਸਾ) ਵਿਚ ਦੀਖਿਆ ਲੈਣ ਲਈ ਆਪਣੇ ਪੁਤਰ ਨੂੰ ਘੁਸਪੈਠ ਕਰ ਲਿਆ! ਮੇਰੀ ਟੀਮ ਚਿੰਤਤ ਸੀ, ਪਰ ਮੈਨੂੰ ਸਿਰਫ ਬਾਅਦ ਵਿਚ ਦਸ‌ਿਆ ਸੀ! ਫਿਰ ਮੈਂ ਉਸ ਨੂੰ ਇਕ ਉਤਰਾਧਿਕਾਰੀ ਦੀ ਸਥਿਤੀ ਦਿਤੀ, ਓਹ, ਪੂਰੇ ਮਾੜੇ ਸੁਪਨੇ ਵਿਚ ਵੀ ਇਥੋਂ ਤਕ ਨਹੀਂ। ਸੋ ਹੁਣ ਪ੍ਰਮਾਤਮਾ ਨੇ ਮੈਨੂੰ ਕਿਹਾ ਹੈ ਤੁਹਾਨੂੰ ਇਹ ਦਸਣ ਲਈ। ਮੈਂ ਉਮੀਦ ਕਰਦੀ ਹਾਂ ਕਿ ਲੋਕ ਹੋਰ ਭੁਲੇਖੇ ਵਿਚ ਨਹੀਂ ਰਹਿਣਗੇ ਜਾਂ ਉਸ ਦੇ ਰਾਹੀਂ ਨੁਕਸਾਨ ਨਹੀਂ ਕੀਤਾ ਜਾਵੇਗਾ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ; ਮੈਂ ਬਸ ਸਮੁਚੇ ਸੰਸਾਰ ਦੇ ਕਰਮਾਂ ਨੂੰ ਦੋਸ਼ ਠਹਿਰਾਉਂਦੀ ਹਾਂ ਅਤੇ ਧਰਮ-ਅੰਤ ਯੁਗ, ਜੋ ਕਿ ਬਹੁਤ ਹੀ ਅਸ਼ਾਂਤ ਹੈ ਅਤੇ ਬਹੁਤ ਮੁਸ਼ਕਲ, ਬਹੁਤ ਵਿਨਾਸ਼ਕਾਰੀ, ਖਤਰਨਾਕ ਅਤੇ ਘਾਤਕ ਹੈ, ਇਥੋਂ ਤਕ। ਇਹ ਲੋਕਾਂ ਦੇ ਬਿਹਤਰ ਨਿਰਣੇ ਨੂੰ ਅੰਨਾਂ ਕਰਦਾ ਅਤੇ ਵਿਗਾੜਦਾ ਹੈ; ਉਹ ਨਾਕਾਰਾਤਮਿਕ ਧੋਖਾ-ਦੇਣ ਵਾਲੀ ਦੁਸ਼ਟ ਸ਼ਕਤੀ ਪ੍ਰਤੀ ਕਮਜ਼ੋਰ ਹਨ! ਸਿਰਫ ਉਮੀਦ ਕਰ ਸਕਦੇ ਹਾਂ ਕਿ ਪ੍ਰਮਾਤਮਾ ਉਨਾਂ ਨੂੰ ਬਖਸ਼ਣਗੇ, ਉਨਾਂ ਨੂੰ ਦਾਨਵਾਂ ਦੇ ਬੇਰਹਿਮ ਫੰਦ‌ੇ ਤੋਂ ਆਜ਼ਾਦ ਕਰ ਦੇਣਗੇ।

ਅਸੀਂ, ਸਵਰਗੀ ਰਖਿਅਕ ਅਤੇ ਮੈਂ ਖੁਦ ਸਚਮੁਚ ਲੋਕਾਂ ਨੂੰ ਬਚਾਉਣ ਲਈ, ਤੁਹਾਨੂੰ ਸਾਰਿਆਂ ਨੂੰ ਬਚਾਉਣ ਲਈ, ਦਿਨ ਰਾਤ ਕੰਮ ਕਰ ਰਹੇ ਹਾਂ। ਅਤੇ ਹੁਣ ਜਦੋਂ ਕਿ ਮੈਨੂੰ ਆਦੇਸ਼ ਵੀ ਦਿਤਾ ਗਿਆ ਹੈ ਤੁਹਾਨੂੰ ਇਹ ਦਸਣ ਲਈ ਕਿ ਮੈਂ ਮਤਰੇਆ ਬੁਧ ਹਾਂ, ਜੋ ਮੁਕਤੀਦਾਤੇ ਈਸਾਵਜੋਂ ਜਾਣੇ ਜਾਂਦੇ ਹਨ, (ਭਗਵਾਨ) ਈਸਾ ਵਾਪਸ ਆਇਆ ਹੈ, ਮੈਂ ਬਸ ਉਮੀਦ ਕਰਦੀ ਹਾਂ ਕਿ ਤੁਸੀਂ ਅਜ਼ੇ ਵੀ ਮੇਨੂੰ ਜੀਣ ਦਿਉਂਗੇ। ਕਾਰਨ ਜਿਸ ਕਰਕੇ ਮੈਂ ਤੁਹਾਨੂੰ ਇਹਨਾਂ ਸਾਰ‌ਿਆਂ ਦਹਾਕਿਆਂ ਦੌਰਾਨ ਨਹੀਂ ਦਸ‌ਿਆ ਸੀ ਇਹ ਹੈ ਕਿਉਂਕਿ ਮੈਂ ਸਿਰਫ ਇਕ ਸਤਿਗੁਰੂ ਦੇ ਰੂਪ ਵਿਚ ਜਾਣ‌ਿਆਂ ਜਾਣਾ ਚਾਹੁੰਦੀ ਸੀ, ਇਕ ਸਧਾਰਨ ਗੁਰੂ; ਲੋਕਾਂ ਵਿਚਕਾਰ ਕੰਮ ਕਰਨਾ ਆਸਾਨ ਹੈ, ਯਾਦ ਕਰਨਾ ਕਿਵੇਂ ਭਗਵਾਨ ਈਸਾ ਦੀ ਮੌਤ ਹੋਈ ਸੀ, ਕਿਵੇਂ ਅਨੇਕ ਹੀ ਸਤਿਗੁਰੂ, ਸੰਤ, ਉਨਾਂ ਦੇ ਪੈਰੋਕਾਰ ਸ਼ਹੀਦ ਹੋ ਗਏ!...ਮੈਂ ਬਸ ਘਟ ਧਮਕੀਆਂ ਚਾਹੁੰਦੀ ਸੀ; ਇਸ ਮਿਆਦ ਵਿਚ, ਵਾਧੂ ਸਾਵਧਾਨ ਹੋਣਾ ਜ਼ਰੂਰੀ ਹੈ। ਮੈਂ ਚਾਹੁੰਦੀ ਸੀ ਤੁਹਾਡੀ ਜਿੰਦਗੀ ਵੀ ਘਟ ਖਤਰੇ ਵਿਚ ਹੋਵੇ। ਪਰ ਅਜ਼ੇ ਵੀ, ਕੁਝ ਪ੍ਰਤਿਬੰਧਿਤ ਦੇਸ਼ਾਂ ਵਿਚ, ਜਾਂ ਇਥੋਂ ਤਕ ਘਟ ਪ੍ਰਤਿਬੰਧਿਤ ਵਾਲ‌ਿਆਂ ਵਿਚ, ਸੰਸਾਰ ਦੇ ਕਰਮ ਵੀ ਮੇਰੇ ਕੰਮ ਅਤੇ ਸੁਰਖਿਆ ਲਈ ਰੁਕਾਵਟਾਂ ਬਣਾ ਸਕਦੇ ਹਨ। ਮੇਰੇ ਕੁਝ ਪੈਰੋਕਾਰਾਂ ਨੂੰ ਵੀ ਕੁਝ ਸਮਾਨ ਸਥਿਤੀਆਂ ਨੂੰ ਸਹਿਣ ਕਰਦੇ ਹਨ! ਮੈਨੂੰ ਬਹੁਤ ਸਾਰ‌ਿਆਂ ਮੁਸੀਬਤਾਂ, ਬਹੁਤ ਸਾਰੇ ਖਤਰੇ ਆਏ ਸਨ।

ਕਿਵੇਂ ਵੀ, ਇਥੋਂ ਤਕ ਅਜ, ਜਦੋਂ ਮੈਂ ਉਹਨਾਂ (ਪ੍ਰਮਾਤਮਾ) ਨੂੰ ਪੁਛਿਆ, "ਮੈਨੂੰ ਇਹ ਸਭ ਕਿਉਂ ਦਸਣਾ ਜ਼ਰੂਰੀ ਹੈ? ਮੈਂ ਨਹੀਂ ਜਾਣਦੀ ਜੇਕਰ ਮੈਂ ਇਹ ਦਸਦੀ ਹੋਈ, ਟ੍ਰਾਨ ਤਾਮ ਬਾਰੇ ਜਾਂ ਕਿਸੇ ਹੋਰ ਬਾਰੇ, ਸੁਰਖਿਅਤ ਰਹਾਂਗੀ।" ਸੋ ਪ੍ਰਮਾਤਮਾ ਨੇ ਕਿਹਾ, "ਮਾਫ ਕਰਨਾ।" ਪ੍ਰਮਾਤਮਾ ਨੇ ਮੈਨੂੰ ਮਾਫ ਕਰਨ ਲਈ ਕਿਹਾ! "ਮਾਫ ਕਰਨਾ ਤੁਹਾਨੂੰ ਇਤਨਾ ਜਿਆਦਾ ਵਿਚ ਦੀ ਲੰਘਣਾ ਪੈ ਰਿਹਾ ਹੈ!" ਓਹ ਮੇਰੇ ਰਬਾ, ਮੈਂ ਇਹ ਸੁਣ ਕੇ ਤਕੀਰਬਨ ਢਹਿ ਗਈ। ਮੈਂ ਇਥੋਂ ਤਕ ਰੋ ਵੀ ਨਹੀਂ ਸਕਦੀ। ਪਰ ਮੈਂ ਨਿਮਰਤਾ ਨਾਲ ਤੁਹਾਡਾ, ਪ੍ਰਮਾਤਮਾ ਜੀਓ, ਅਜਿਹੀ ਇਕ ਸ਼ਾਨਦਾਰ ਗਲ ਕਹਿਣ ਲਈ ਧੰਨਵਾਦ ਕਰਦੀ ਹਾਂ ਇਹ ਮੇਰੇ ਲਈ ਇਕ ਅਸਲ ਦਿਲਾਸਾ ਸੀ। ਇਕ ਅਸਲ ਦਿਲਾਸਾ ਜੋ ਕੁਝ ਚੀਜ਼ ਹੋਰ ਮੈਨੂੰ ਅਜਿਹੀ ਕ੍ਰਿਪਾ ਅਤੇ ਆਰਾਮ ਨਹੀਂ ਦੇ ਸਕਦਾ। ਓਹ, ਪਿਆਰੇ ਪ੍ਰਮਾਤਮਾ ਜੀਓ, ਤੁਹਾਡਾ ਬਹੁਤ ਹੀ ਧੰਨਵਾਦ ਮੇਰੇ ਨਾਲ ਇਤਨਾ ਪਿਆਰ ਕਰਨ ਲਈ, ਮੇਰੇ ਪ੍ਰਤੀ ਇਤਨੇ ਰਹਿਮਦਿਲ ਹੋਣ ਲਈ ਅਤੇ ਅਜਿਹੀ ਇਕ ਖੂਬਸੂਰਤ ਗਲ ਮੈਨੂੰ ਕਹਿਣ ਲਈ। ਭਾਵੇਂ ਮੈਂ... ਭਾਵੇਂ ਮੈਂ ਮ‌ਹਿਸੂਸ ਕਰਦੀ ਹਾਂ ਮੈਂ ਇਹ ਸਭ ਦੇ ਪਾਤਰ ਨਹੀਂ ਹਾਂ। ਮੈਂ ਕਦੇ ਨਹੀਂ ਮਹਿਸੂਸ ਕੀਤਾ ਜਿਵੇਂ ਮੈਂ ਕਾਫੀ ਕੀਤਾ ਹੈ। ਪਰ ਮੈਂ ਬਸ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ। ਪ੍ਰਮਾਤਮਾ ਜੀ, ਤੁਹਾਡਾ ਧੰਨਵਾਦ, ਅਜਿਹੀ ਇਕ ਗਲ ਕਹਿਣ ਲਈ। ਮੇਰੇ ਰਬਾ, ਮੈਂ ਕਦੇ ਨਹੀਂ ਸੁਣ‌ਿਆ ਸੀ ਮੈਂ ਤੁਹਾਡੇ ਤੋਂ ਅਜਿਹੇ ਸ਼ਬਦ ਕਦੇ ਸੁਣਾਂਗੀ। ਓਹ, ਕ੍ਰਿਪਾ ਕਰਕੇ ਸਮਝੋ ਕਿ ਮਨੁਖ ਇਤਨੇ ਮਜ਼ਬੂਤ ਨਹੀਂ ਹਨ ਮੈਂ ਵੀ ਮਜ਼ਬੂਤ ਨਹੀਂ ਹਾਂ। ਮੈਂ ਬਸ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕਰ ਰਹੀ ਹਾਂ।

ਮਨੁਖ ਗਲਤ ਕਰਦੇ ਹਨ ਕਿਉਂਕਿ ਉਹ ਵੀ ਮਜ਼ਬੂਤ ਨਹੀਂ ਹਨ, ਅਤੇ ਉਹ ਇਹਨਾਂ ਦਾਨਵਾਂ ਦੁਆਰਾ ਪ੍ਰਭਾਵਿਤ ਕੀਤੇ ਗਏ ਹਨ। ਸੋ ਕ੍ਰਿਪਾ ਕਰਕੇ, ਪ੍ਰਮਾਤਮਾ ਜੀਓ, ਉਨਾਂ ਨੂੰ ਮਾਫ ਕਰਨਾ, ਕ੍ਰਿਪਾ ਕਰਕੇ ਮਾਫ ਕਰਨਾ, ਮਾਫ ਕਰਨਾ, ਮਾਫ ਕਰਨਾ। ਕ੍ਰਿਪਾ ਕਰਕੇ ਮੇਨੂੰ ਹੋਰ ਸਮਾਂ ਦੇਵੋ। ਪਿਆਰੇ ਪ੍ਰਮਾਤਮਾ ਜੀਓ, ਕ੍ਰਿਪਾ ਕਰਕੇ ਇਸ ਗ੍ਰਹਿ ਨੂੰ ਬਰਬਾਦ ਨਾ ਕਰਨਾ। ਮੈਂ ਵੀ ਸਚਮੁਚ ਇਸ ਗ੍ਰਹਿ ਨੂੰ ਪਿਆਰ ਕਰਦੀ ਹਾਂ। ਮੈਂ ਬਸ ਉਮੀਦ ਕਰਦੀ ਹਾਂ ਮੈਂ ਕਿਸੇ ਵਡੀ ਜਗਾ ਨੂੰ ਅਤੇ ਬੀਆਬਾਨ ਵਿਚ ਜਾ ਸਕਾਂ, ਅਤੇ ਮੇਰੇ ਕੋਲ ਸਮਾਂ ਅਤੇ ਜਗਾ ਹੋਵੇ ਮੇਰੇ ਕੁਤੇ- ਅਤੇ ਮੇਰੇ ਪੰਛੀ-ਲੋਕਾਂ ਲਈ, ਪਰ ਉਹ ਬਸ ਇਕ ਤੋਂ ਬਾਅਦ ਦੂਜੇ ਮੇਰੇ ਬਗੈਰ ਮਰ ਰਹੇ ਹਨ। ਪਰ ਕੋਈ ਗਲ ਨਹੀਂ, ਪ੍ਰਮਾਤਮਾ ਜੀਓ, ਤੁਸੀਂ ਜਾਣਦੇ ਹੋ ਤੁਸੀਂ ਕੀ ਕਰ ਰਹੇ ਹੋ, ਅਤੇ ਤੁਸੀਂ ਜਾਣਦੇ ਹੋ ਕਿਥੇ ਮੇਰੇ ਲਈ ਚੰਗਾ ਹੈ। ਤੁਸੀਂ ਜਾਣਦੇ ਹੋ ਕੀ ਤੁਹਾਨੂੰ ਮੈਨੂੰ ਦੇਣਾ ਚਾਹੀਦਾ ਹੈ। ਮੈਂ ਸਭ ਚੀਜ਼ ਲਈ ਕਿਸੇ ਵੀ ਤਰਾਂ ਤੁਹਾਡਾ ਧੰਨਵਾਦ ਕਰਦੀ ਹਾਂ - ਚੰਗੀ, ਮਾੜੀ, ਜਾਂ ਨਿਰਪਖ, ਜੋ ਵੀ ਤੁਸੀਂ ਪ੍ਰਬੰਧ ਕਰਦੇ ਹੋ, ਇਹ ਸਭ ਵਧੀਆ ਸੰਪੂਰਨ ਹੈ। ਇਹੀ ਹੈ ਬਸ, ਜੇਕਰ ਤੁਸੀਂ ਮਨੁਖਾਂ ਨੂੰ ਮਾਫ ਕਰ ਸਕਦੇ ਹੋ, ਅਤੇ ਕ੍ਰਿਪਾ ਕਰਕੇ ਉਨਾਂ ਨੂੰ ਜਗਾਉਣ ਲਈ ਕੁਝ ਚੀਜ਼ ਕਰੋ । ਜਾਂ ਬਸ ਮੈਨੂੰ ਲੈ ਲਵੋ, ਬਸ ਮੇਰੀ ਸਾਰੀ ਗੁਣਵਤਾ ਲਵੋ, ਜੋ ਵੀ, ਸਾਰੇ ਮਨੁਖਾਂ ਨੂੰ ਅਤੇ ਸਾਰੇ ਇਸ ਗ੍ਰਹਿ ਦੇ ਜੀਵਾਂ ਨੂੰ ਮਾਫ ਕਰਨ ਲਈ।

ਕ੍ਰਿਪਾ ਕਰਕੇ, ਕਿਉਂਕਿ ਹਰ ਵਾਰ ਮੈਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਲਈਂ ਕੰਮ ਕਰਨਾ ਪੈਂਦਾ ਹੈ, ਅਤੇ ਮੈਂਨੂੰ ਦੇਖਣਾ ਪੈਂਦਾ ਕਿਵੇਂ ਉਹ ਦੁਖ ਭੋਗਦੇ ਹਨ, ਮਨੁਖ ਸੜਕ ਉਤੇ ਪੀੜਤ, ਇਥੋਂ ਤਕ, ਸੜਕ ਦੇ ਮਲਬੇ ਤੋਂ ਜਾਂ ਕਿਸੇ ਪਾਗਲ ਵਿਆਕਤੀ ਤੋਂ। ਇਥੋਂ ਤਕ ਅਜਕਲ ਛੋਟੇ ਬਚੇ ਵੀ, ਉਹ ਉਨਾਂ ਨੂੰ ਜਿਵੇਂ ਇਕ ਖੇਡ ਦੇ ਵਾਂਗ ਮਾਰਦੇ ਹਨ। ਦਾਨਵ, ਭੂਤ ਲੋਕਾਂ ਨੂੰ ਤੁਹਾਡੇ ਤੋਂ ਭਟਕਾਉਣ ਲਈ, ਚੰਗ‌ਿਆਈ ਤੋਂ ਅਤੇ ਉਨਾਂ ਦੇ ਮੂਲ ਸੁਭਾਅ ਤੋਂ ਭਟਕਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ। ਮੈਂ ਵਿਸ਼ਵਾਸ਼ ਕਰਦੀ ਹਾਂ ਸਾਰੇ ਮਨੁਖ ਚੰਗੇ ਹਨ, ਪਿਆਰੇ ਪ੍ਰਮਾਤਮਾ ਜੀਓ। ਉਹ ਸਾਰੇ ਚੰਗੇ ਹਨ। ਉਹ ਅੰਦਰੋ ਬਹੁਤ ਚੰਗੇ ਹਨ। ਉਹ ਬਸ ਧੁੰਦਲੇ ਕੀਤੇ ਜਾ ਰਹੇ, ਅਸੰਵੇਦਨਸ਼ੀਲ ਕੀਤੇ ਜਾ ਰਹੇ, ਕੁਰਾਹੇ ਪਾਏ ਜਾ ਰਹੇ ਮਾਇਆ ਦੇ ਜੋਰ ਦੁਆਰਾ ਜੋ ਇਸ ਸੰਸਾਰ ਉਤੇ ਰਾਜ ਕਰ ਰਹੀ ਹੈ ਅਤੇ ਉਨਾਂ ਨੂੰ ਬਰਬਾਦ ਕਰ ਰਹੀ ਹੈ। ਬਸ ਇਹੀ ਸਭ ਹੈ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਮਾਫ ਕਰੋ ਅਤੇ ਕੁਝ ਚੀਜ਼ ਕਰੋ ਉਨਾਂ ਨੂੰ ਸਿਖਾਉਣ ਲਈ ਜੇਕਰ ਮੇਰੇ ਕੋਲ ਕਾਫੀ ਨਹੀਂ ਹੈ... ਇਹ ਸਭ ਮੇਰੀ ਗਲਤੀ ਹੈ ਕਿ ਉਨਾਂ ਨੂੰ ਯਕੀਨ ਦੁਆਉਣ ਦੀ ਮੇਰੇ ਕੋਲ ਕਾਫੀ ਯੋਗਤਾ ਨਹੀਂ ਹੈ, ਪ੍ਰਮਾਤਮਾ ਜੀਓ।

ਮੇਰੇ ਵਲ ਦੇਖੋ, ਇਸ ਸੰਸਾਰ ਵਿਚ ਮੈਂ ਸਿਰਫ ਇਕ ਨਾਜ਼ੁਕ, ਛੋਟੀ ਅੋਰਤ ਦੇ ਸਰੀਰ ਵਿਚ ਹਾਂ। ਮੈਂ ਇਕ ਦੇਸ਼ ਤੋਂ ਆਈ ਜੋ ਬਸ ਯੁਗ ਤੋਂ ਹੁਣੇ ਹੀ ਠੀਕ ਹੋਇਆ ਹੈ। ਮੈਂ ਇਥੋਂ ਤਕ ਉਨਾਂ ਨੂੰ ਮਨਾਉਣ ਵਾਲੀ ਕੌਣ ਹੁੰਦੀ ਹਾਂ? ਕਿਉਂਕਿ ਲੋਕ, ਉਹਨਾਂ ਨੂੰ ਉਮੀਦ ਸੀ... ਇਸ ਸੰਸਾਰ ਵਿਚ ਸਾਰੇ ਲੋਕ, ਮੇਰੇ ਖਿਆਲ ਵਿਚ ਉਹ ਵਖਰੀ ਤਰਾਂ ਦੀ ਉਮੀਦ ਰਖਦੇ ਹਨ ਕਿ ਸਤਿਗੁਰੂ ਨੂੰ ਕਿਵੇਂ ਦਿਖਾਈ ਦੇਣਾ ਚਾਹੀਦਾ ਹੈ। ਹਰ ਇਕ ਵਖਰਾ ਹੈ। ਇਥੋਂ ਤਕ ਬੁਧ, ਉਹ ਪਹਿਲੇ ਹੀ ਨਿਰਵਾਣ ਵਿਚ ਹਨ, ਅਤੇ ਬਹੁਤ ਸਾਰੇ ਦੇਸ਼ ਉਨਾਂ ਦਾ ਸਤਿਕਾਰ ਕਰਦੇ ਹਨ। ਪਰ ਉਹ ਉਨਾਂ ਦੀਆਂ ਮੂਰਤੀਆਂ ਬਣਾਉਂਦੇ ਹਨ ਜੋ ਸਭ ਵਖਰੀਆਂ ਹਨ। ਥਾਏਲੈਂਡ ਵਿਚ, ਉਨਾਂ ਵਿਚੋਂ ਕਈ, ਉਹ ਉਨਾਂ ਨੂੰ ਇਕ ਨੁਕੀਲੀ ਟੋਪੀ ਨਾਲ ਬਣਾਉਂਦੇ ਹਨ, ਅਤੇ ਚੀਨ ਵਿਚ, ਉਹ ਉਸ ਨੂੰ ਚੀਨੀ ਵਰਗੀ ਦਿਖ ਵਾਲਾ ਬਣਾਉਂਦੇ ਹਨ। ਔ ਲੈਕ (ਵੀਐਤਨਾਮ) ਵਿਚ, ਉਹ ਉਸ ਨੂੰ ਜਿਵੇਂ ਔਲੈਕਸੀਜ਼ (ਵੀਐਤਨਾਮੀਜ਼) ਦਿਖ ਵਾਲਾ ਬਣਾਉਂਦੇ ਹਨ। ਜਪਾਨ ਵਿਚ, ਉਹ ਬੁਧ ਦੀ ਮੂਰਤੀ ਨੂੰ ਜਪਾਨੀ ਵਰਗੀ ਦਿਖ ਵਾਲਾ ਬਣਾਉਂਦੇ ਹਨ।

ਸੋ ਮੈਂ ਉਹ ਸਭ ਨਹੀਂ ਹੋ ਸਕਦੀ। ਖਾਸ ਕਰਕੇ ਜਦੋਂ ਮੈਂ ਅਜ਼ੇ ਜਿੰਦਾ ਹਾਂ। ਮੈਂ ਆਪਣੇ ਆਪ ਨੂੰ ਉਨਾਂ ਵਿਚੋਂ ਹਰ ਇਕ ਵਰਗਾ ਦਿਖਣ ਲਈ ਨਹੀਂ ਬਣਾ ਸਕਦੀ ਜਿਵੇਂ ਉਹ ਚਾਹੁੰਦੇ ਹਨ। ਸਿਰਫ ਜੇਕਰ ਉਹ ਸਤਿਗੁਰੂ ਸ਼ਕਤੀ ਨਾਲ ਜੁੜੇ ਹੋਏ ਹੋਣ, ਜੋ ਤੁਸੀਂ ਮੇਰੇ ਅੰਦਰ ਰਖੀ ਹੋਈ ਹੈ, ਫਿਰ ਉਹ ਵਖ ਵਖ ਤਰੀਕੇ ਨਾਲ ਆਪਣੀ ਪਸੰਦ ਦੇ ਮੁਤਾਬਕ ਵੀ ਦੇਖ ਸਕਣਗੇ। ਕਿਉਂਕਿ ਕਈ ਲੋਕ ਮੈਨੂੰ ਨਹੀਂ ਜਾਣਦੇ, ਪਰ ਉਹ ਮੇਰੇ ਵਿਚ ਵਿਸ਼ਵਾਸ਼ ਕਰਦੇ ਹਨ, ਜਾਂ ਅਤੀਤ ਦੇ ਜੀਵਨ ਵਿਚ ਉਨਾਂ ਕੋਲ ਮੇਰੇ ਨਾਲ ਕੁਝ ਨਾਤਾ ਹੈ, ਫਿਰ ਮੇਰੇ ਅੰਦਰ ਸਤਿਗੁਰੂ ਸ਼ਕਤੀ ਉਨਾਂ ਦੀ ਪਸੰਦ ਅਨੁਸਾਰ ਜਿਵੇਂ ਉਹ ਮੈਨੂੰ ਦੇਖਣਾ ਚਾਹੁੰਦੇ ਉਸ ਤਰਾਂ ਮੈਨੂੰ ਦੇਖੇ ਜਾਣ ਲਈ ਬਣਾਵੇਗੀ - ਸ਼ਾਇਦ ਜਿਵੇਂ ਕੁਆਨ ਯਿੰਨ ਬੋਧੀਸਾਤਵਾ ਵਾਂਗ ਦਿਖਾਈ ਦੇਵੇ, ਜਾਂ ਸ਼ਕਿਆਮੁਨੀ ਬੁਧ ਵਾਂਗ, ਜਾਂ ਅਮੀਤਬਾ ਬੁਧ ਵਾਂਗ, ਜਾਂ ਇਥੋਂ ਤਕ ਪਛਮੀ ਧਰਮ ਦੇ ਫਰਿਸ਼ਤਿਆਂ ਵਾਂਗ, ਜਾਂ ਇਥੋਂ ਤਕ ਭਗਵਾਨ ਈਸਾ ਵਾਂਗ।

ਪਰ ਸਿਰਫ ਮੇਰੇ ਪੈਰੋਕਾਰ ਜਾਣਦੇ ਹਨ ਅਸਲ ਵਿਚ ਮੈਂ ਕੌਣ ਹਾਂ - ਉਹ ਇਸ ਨੂੰ ਸਾਬਤ ਕਰ ਸਕਦੇ ਹਨ, ਉਨਾਂ ਕੋਲ ਇਸਨੂੰ ਸਾਬਤ ਕਰਨ ਦਾ ਤਰੀਕਾ ਹੈ, ਅਤੇ ਅਸੀਂ ਵਖਰੇ ਤਰੀਕੇ ਨਾਲ ਜੁੜੇ ਹੋਏ ਹਾਂ। ਪਰ ਬਾਹਰਲੇ ਲੋਕਾਂ ਦੇ ਸਮੂਹ ਨੂੰ, ਸਤਿਗੁਰੂ ਸ਼ਕਤੀ ਲਈ ਇਸ ਮੇਰੀ ਹੋਂਦ ਨੂੰ ਉਵੇਂ ਬਣਾਉਣਾ ਪਵੇਗਾ ਕੁਝ ਚੀਜ਼ ਜੋ ਉਹ ਪਸੰਦ ਕਰਦੇ ਹਨ। ਸੋ ਉਹ ਕਦੇ ਨਹੀਂ ਜਾਣ ਸਕਣਗੇ ਕਿ ਇਹ ਮੈਂ ਸੀ ਜੋ ਉਥੇ ਉਨਾਂ ਦੀ ਮਾਯੂਸ ਸਥਿਤੀ ਵਿਚ ਉਥੇ ਉਨਾਂ ਦੀ ਮਦਦ ਕਰਨ ਲਈ ਆਈ ਸੀ। ਅਤੇ ਉਨਾਂ ਵਿਚੋਂ ਜਿਆਦਾਤਰ ਕਿਵੇਂ ਵੀ ਮੈਨੂੰ ਨਹੀਂ ਦੇਖਦੇ, ਭਾਵੇਂ ਜੇਕਰ ਮੈਂ ਹਰ ਇਕ ਦੀ ਮਦਦ ਕਰਦੀ ਹਾਂ। ਉਹ ਨਹੀਂ ਦੇਖ ਸਕਦੇ - ਕੁਝ। ਕਈ ਦੇਖ ਸਕਦੇ ਹਨ; ਹੈਰਨੀ ਹੈ। ਜਿਵੇਂ ਮੇਰੇ ਪੈਰੋਕਾਰਾਂ ਦੇ ਕੁਝ ਪ੍ਰੀਵਾਰ ਦੇ ਮੈਂਬਰ - ਉਨਾਮਂ ਵਿਚੋਂ ਕਈ ਦੀਖਿਅਕ ਨਹੀਂ ਹਨ ਅਤੇ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ ਜਾਂ ਕੋਈ ਚੀਜ਼, ਪਰ ਉਨਾਂ ਨੇ ਅਖੌਤੀ "ਮੈਂ" ਨੂੰ ਦੇਖਿਆ ਸੀ, ਰੋਸ਼ਨੀ ਸਰੀਰ ਦਾ ਪ੍ਰਗਟਾਵਾ ਉਨਾਂ ਦੀ ਲੋੜ ਦੇ ਸਮੇਂ ਉਨਾਂ ਦੇ ਘਰ ਨੂੰ ਆਉਂਦਾ ਹੋਇਆ, ਅਤੇ ਉਨਾਂ ਨੇ ਮੇਰੇ ਅਖੌਤੀ ਪੈਰੋਕਾਰਾਂ ਨੂੰ ਦਸਿਆ ਸੀ। ਸੋ ਮੇਰੇ ਅਖੌਤੀ ਪੈਰੋਕਾਰਾਂ ਨੇ ਅਖੌਤੀ ਮੇਰਾ, ਸਤਿਗੁਰੂ, ਦਾ ਪ੍ਰਗਟਾਵਾ ਨਹੀਂ ਦੇਖਿਆ ਸੀ ਉਨਾਂ ਦੇ ਘਰ ਉਨਾਂ ਦੀ ਲੋੜ ਦੇ ਸਮੇਂ ਉਨਾਂ ਦੀ ਮਦਦ ਕਰਨ ਲਈ ਆਉਂਦਾ ਹੋਇਆ, ਪਰ ਗੈਰ-ਪੈਰੋਕਾਰ ਜਿਹੜੇ ਉਸ ਘਰ ਵਿਚ ਮੌਜ਼ੂਦ ਸਨ ਉਨਾਂ ਨੇ ਇਹ ਦੇਖਿਆ ਸੀ। ਅਤੇ ਕਦੇ ਕਦਾਂਈ ਬਚੇ ਇਹ ਦੇਖਦੇ ਹਨ, ਪਰ ਬਾਲਗ ਨਹੀਂ ਦੇਖ ਸਕਦੇ - ਕੁਝ ਨਹੀਂ ਦੇਖਦੇ। ਇਹ ਇਸ ਤਰਾਂ ਹੈ।

ਅਤੇ ਜੋ ਤੁਸੀਂ ਪ੍ਰਬੰਧ ਕਰਦੇ ਹੋ, ਪ੍ਰਮਾਤਮਾ ਜੀਓ, ਇਹ ਸਭ ਤੁਹਾਡਾ ਪ੍ਰਬੰਧ ਹੈ। ਮੇਰਾ ਭਾਵ ਹੈ, ਮੈਂ ਲੋਕਾਂ ਨੂੰ ਯਕੀਨ ਕਿਵੇਂ ਦਵਾ ਸਕਾਂਗੀ ਜਿਹੜੇ ਪਹਿਲੇ ਹੀ ਮਾਰਾ ਸ਼ਕਤੀ ਦੁਆਰਾ ਇਤਨੇ ਕੁਰਾਹੇ ਪਏ ਹੋਏ ਹਨ? ਅਤੇ ਜਿਹੜੇ ਆਪਣੇ ਆਵਦੇ ਵਿਸ਼ਵਾਸ਼ਾਂ ਵਿਚ ਇਤਨੇ ਡੂੰਘੇ ਰੁਝੇ ਹੋਏ ਹਨ, ਉਨਾਂ ਦੇ ਆਪਣੇ ਆਵਦੇ ਵਿਸ਼ਵਾਸ਼ਾਂ ਵਿਚ ਕਿ ਫਲਾਨਾ-ਅਤੇ-ਫਲਾਨਾ ਧਰਮ ਚੰਗਾ ਹੈ, ਅਤੇ ਫਲਾਨੇ-ਅਤੇ-ਫਲਾਨੇ ਪਾਦਰੀ ਜਾਂ ਭਿਕਸ਼ੂ ਉਨਾਂ ਦੇ ਭਰੋਸਾ ਕਰਮ ਲਈ ਹਨ। ਇਸ ਤਰਾਂ, ਇਥੋਂ ਤਕ ਅਨੇਕ ਹੀ ਕੇਸਾਂ ਵਿਚ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ, ਜਾਂ ਉਨਾਂ ਦੁਆਰਾ ਨੁਕਸਾਨ ਪਹੁੰਚਾਇਆ ਜਾਂਦਾ ਜਿਨਾਂ ਉਤੇ ਉਹ ਭਰੋਸਾ ਕਰਦੇ ਹਨ, ਕਿਉਂਕਿ ਉਹ ਤੁਹਾਡੀ ਪ੍ਰਤੀਨਿਧਤਾ ਕਰਨ ਲਈ ਨਕਲ ਜਾਅਲੀ ਹਨ!

ਉਹ ਬਸ ਅਜਿਹੇ ਵਿਚਾਰਾਂ ਨਾਲ ਪੈਦਾ ਹੋਏ ਹਨ, ਸੋ ਉਹ ਇਤਨਾ ਜ਼ਲਦੀ ਜਾਂ ਆਸਾਨੀ ਨਾਲ ਨਹੀਂ ਬਦਲ ਸਕਦੇ। ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ, ਮੇਰੇ ਪ੍ਰਮਾਤਮਾ ਜੀਓ। ਮੈਨੂੰ ਬਸ ਇਸ ਗਲ ਦਾ ਅਫਸੋਸ ਹੈ ਕਿ ਮੇਰੇ ਕੋਲ ਉਨਾਂ ਦੀ ਮਦਦ ਕਰਨ ਲਈ ਕਾਫੀ ਤਰੀਕੇ ਅਤੇ ਸਾਧਨ ਨਹੀਂ ਹਨ। ਮੈਂ ਉਨਾਂ ਦੀ ਚੁਪ ਚੁਪੀਤੇ ਥੋੜੀ ਜਿਹੀ ਮਦਦ ਕਰ ਸਕਦੀ ਹਾਂ, ਪਰ ਇਹ ਨਹੀਂ ਕਿ ਉਹ ਆਪਣੇ ਆਪ ਦੀ ਮਦਦ ਕਰ ਸਕਣ, ਗਿਆਨਵਾਨ ਹੋਣ ਲਈ ਅਤੇ ਤੁਹਾਨੂੰ ਜਾਣਨ ਲਈ, ਸਰਬਸ਼ਕਤੀਮਾਨ ਪ੍ਰਮਾਤਮਾ ਜੀਓ, ਅਤੇ ਸਾਰੇ ਖੂਬਸੂਰਤ ਸੰਸਾਰ ਦੇਖਣ ਲਈ ਜੋ ਤੁਸੀਂ ਉਨਾਂ ਲਈ ਬਣਾਏ ਹਨ। ਅਤੇ ਉਹ ਇਸ ਜੀਵਨਕਾਲ ਵਿਚ ਪਹਿਲੇ ਹੀ ਇਤਨੇ ਖੁਸ਼, ਖੁਸ਼, ਖੁਸ਼ ਹੋਣਗੇ।

ਮੈਂ ਬਸ ਬਹੁਤ ਸਖਤ ਕੋਸ਼ਿਸ਼ ਕਰ ਰਹੀ ਹਾਂ ਹਰ ਚੀਜ਼ ਨਾਲ ਜੋ ਮੈਂ ਕਰ ਸਕਦੀ ਹਾਂ, ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲ ਵੀ, ਤਾਂਕਿ ਸ਼ਾਇਦ ਇਹਦੇ ਨਾਲ ਕੋਈ ਜਾਗ ਜਾਵੇ, ਤੁਹਾਡੇ ਬਚ‌ਿਆਂ ਵਿਚੋਂ ਕਈ ਕਿਸੇ ਜਗਾ ਕੁਝ ਕੋਨੇ ਵਿਚ, ਜਾਂ ਉਨਾਂ ਦੇ ਸਖਤ ਲੋੜ ਦੇ ਸਮੇਂ ਵਿਚ ਉਨਾਂ ਦੀ ਥੋੜੀ ਜਿਹੀ ਮਦਦ ਕਰੇ। ਖਾਸ ਕਰਕੇ ਇਸ ਸਮਾਪਤੀ ਵਾਲੇ ਸਮੇਂ ਵਿਚ!

Photo Caption: ਹਮੇਸ਼ਾਂ ਆਪਣੇ ਆਪ ਨੂੰ ਰੀਨਿਊ ਕਰ ਸਕਦੇ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-23
533 ਦੇਖੇ ਗਏ
4:47

Ukraine (Ureign) Relief Update

81 ਦੇਖੇ ਗਏ
2024-11-23
81 ਦੇਖੇ ਗਏ
2024-11-23
253 ਦੇਖੇ ਗਏ
1:24
2024-11-22
964 ਦੇਖੇ ਗਏ
27:23
2024-11-22
1 ਦੇਖੇ ਗਏ
2024-11-22
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ