ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਪ੍ਰਮਾਤਮਾ ਦੇ ਖੂਬਸੂਰਤ ਬਚ‌ਿਓ, ਬੁਧਾਂ ਅਤੇ ਕਰਾਇਸਟ ਦੀ ਆਲ-ਔਲਾਦ। ਮੈਂ ਸਚਮੁਚ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਗਲ ਕਰਨੀ ਚਾਹੁੰਦੀ ਸੀ, ਪਰ ਮੈਂ ਬਹੁਤ ਜਿਆਦਾ ਵਿਆਸਤ ਰਹੀ ਹਾਂ, ਬਹੁਤ ਵਿਆਸਤ। ਸੋ ਅਜ, ਮੈਂ ਆਪਣੇ ਕੰਮ ਨੂੰ ਅਧਾ ਕਟ ਦਿਤਾ ਅਤੇ ਇਹ ਕਲ ਨੂੰ ਪੂਰਾ ਕਰਾਂਗੀ। ਉਥੇ ਅਜ਼ ਕੋਈ ਚੀਜ਼ ਬਹੁਤੀ ਜ਼ਰੂਰੀ ਨਹੀਂ ਹੇ, ਸੋ ਮੈਂ ਤੁਹਾਡੇ ਨਾਲ ਗਲ ਕਰ ਸਕਦੀ ਹਾਂ, ਤਾਂਕਿ ਤੁਸੀਂ ਜਾਣ ਲਵੋਂ ਕਿ ਮੈਂ ਅਜੇ ਇਥੇ ਮੌਜ਼ੂਦ ਹਾਂ, ਜਿੰਦਾ ਹਾਂ।

ਕੋਈ ਨਹੀਂ ਜਾਣਦਾ ਕਿਤਨੀ ਦੇਰ ਲਈ। ਧਰਤੀ ਉਤੇ ਆਪਣੇ ਜੀਵਨ ਅਤੇ ਆਪਣੇ ਸਮੇਂ ਨੂੰ ਕੀਮਤੀ ਸਮਝੋ ਤਾਂਕਿ ਤੁਹਾਡੇ ਕੋਲ ਆਪਣੇ ਆਪ ਨੂੰ ਅਤੇ ਤੁਹਾਡੇ ਆਲੇ ਦੁਆਲੇ ਹੋਰਨਾਂ ਨੂੰ ਰੁਹਾਨੀਤੌਰ ਤੇ ਉਚਾ ਚੁਕਣ ਲਈ ਅਭਿਆਸ ਕਰਨ ਲਈ ਕਾਫੀ ਮੌਕਾ ਹੋਵੇ। ਅਤੇ ਹੋਰ ਬਹੁਤ ਸਾਰੇ ਪਹਿਲੂ, ਜਿਵੇਂ ਨੇ ਗੁਣ, ਨੈਤਿਕਤਾ, ਗਿਆਨ - ਉਹ ਹੈ ਜੋ ਤੁਸੀਂ ਲਿਆ ਸਕਦੇ ਹੋ ਉਨਾਂ ਲਈ ਜਿਨਾਂ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹ ਜਿਹੜੇ ਤੁਹਾਡੇ, ਉਚੇ-ਪਧਰ ਦੇ ਰੂਹਾਨੀ ਅਭਿਆਸੀਆਂ ਦੇ ਆਲੇ ਦੁਆਲੇ ਹੋਣ ਲਈ ਖੁਸ਼ਕਿਸਮਤ ਹਨ। ਅਤੇ ਜੇਕਰ ਤੁਸੀਂ ਅਜ਼ੇ ਨੀਵੇਂ-ਪਧਰ ਤੇ ਹੋ, ਚਿੰਤਾ ਨਾ ਕਰੋ; ਤੁਸੀਂ ਉਥੇ ਪਹੁੰਚ ਜਾਵੋਂਗੇ, ਜੇਕਰ ਤੁਸੀਂ ਇਮਾਨਦਾਰ, ਸੰਜੀਦਾ ਹੋ; ਜਿਥੇ ਇਕ ਇਛਾ ਹੁੰਦੀ ਹੈ, ਉਥੇ ਹਮੇਸ਼ਾਂ ਇਕ ਤਰੀਕਾ ਹੁੰਦਾ ਹੈ। ਬਸ ਕਦੇ ਕਦਾਂਈ ਸਾਡਾ ਸਰੀਰ ਸਾਡੀ ਇਛਾ ਨੂੰ ਨਹੀਂ ਸੁਣਦਾ। ਇਸਨੂੰ ਕੀ ਕਰਨਾ ਹੈ ਸਿਖਾਉਣ ਦੀ ਕੋਸ਼ਿਸ਼ ਕਰੋ।

ਹੁਣ ਇਹ ਗਰਮੀਆਂ ਹਨ, ਜਾਂ ਇਹ ਬਹੁਤ ਜਿਆਦਾ ਗਰਮੀ ਹੈ ਤੁਸੀਂ ਇਕ ਛੋਟੇ ਜਿਹੇ ਠੰਡੇ ਪਾਣੀ ਵਾਲੇ ਕਟੋਰੇ ਵਿਚ ਕੁਝ ਬਰਫ ਵਿਚ ਰਖ ਸਕਦੇ ਹੋ, ਜੇਕਰ ਤੁਹਾਡੇ ਕੋਲ ਬਰਫ ਹੈ, ਅਤੇ ਇਹਦੇ ਉਪਰ ਇਕ ਤੌਲੀਆ ਰਖੋ ਜਦੋਂ ਵੀ ਤੁਸੀਂ ਬਹੁਤੀ ਗਰਮੀ ਮਹਿਸੂਸ ਕਰੋਂ, ਭਾਵੇਂ ਜੇਕਰ ਤੁਸੀਂ ਪਹਿਲੇ ਹੀ ਕੁਝ ਕਪੜੇ ਨਾਲ ਨਹੀਂ ਢਕੇ ਹੋਏ ਜੇਕਰ ਤੁਸੀਂ ਇਕਲੇ ਰਹਿੰਦੇ ਹੋ, ਜਿਵੇਂ ਮੈਂ ਹਾਂ। ਤੁਸੀਂ ਕੋਈ ਵੀ ਚੀਜ਼ ਅਸਲ ਵਿਚ, ਕਰ ਸਕਦੇ ਹੋ।

ਅਤੇ ਜੇਕਰ ਇਹ ਬਹੁਤ ਗਰਮੀ ਹੋਵੇ, ਤੁਸੀਂ ਖਿੜਕੀ ਨੂੰ ਖੁਲੀ ਰਖ ਸਕਦੇ ਹੋ। ਅਤੇ ਜੇਕਰ ਤੁਸੀਂ ਭੂਤ-ਪ੍ਰੇਤਾਂ ਅਤੇ ਇਹੋ ਜਿਹੀਆਂ ਚੀਜ਼ਾਂ ਬਾਰੇ ਚਿੰਤਤ ਹੋ, ਜੇਕਰ ਤੁਸੀਂ ਇਕ ਚੰਗੇ ਅਭਿਆਸੀ ਹੋ, ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਪਰ ਤੁਸੀਂ ਆਪਣੇ ਬਾਗ ਵਿਚ ਲਾਇਟ ਨੂੰ ਚਾਲੂ ਕਰ ਸਕਦੇ ਹੋ ਤਾਂਕਿ ਤੁਹਾਡੇ ਘਰ ਦੇ ਆਲੇ ਦੁਆਲੇ ਰੋਸ਼ਨੀ ਦਿਤੀ ਜਾਵੇਗੀ। ਜਿਆਦਾਤਰ ਭੂਤ ਰੋਸ਼ਨੀ ਦੁਆਰਾ ਚਿੰਤਤ ਹਨ, ਜੇਕਰ ਉਹ ਤੁਹਾਡੇ ਘਰ ਦੇ ਬਾਹਰ ਹਨ। ਕੋਈ ਗਲ ਨਹੀਂ। ਉਥੇ ਭੂਤ ਵੀ ਤੁਹਾਡੇ ਲਾਗੇ ਹਨ ਜਾਂ ਤੁਹਾਡੇ ਨੇੜੇ ਜਾਂ ਤੁਹਾਡੇ ਘਰ ਦੇ ਲਾਗੇ। ਇਹ ਅਦਿਖ ਚੀਜ਼ਾਂ ਹਨ। ਕਦੇ ਕਦਾਂਈ ਜਗਾ, ਸਪੇਸ ਉਨਾਂ ਲਈ ਕੋਈ ਮਾਇਨਾ ਨਹੀਂ ਰਖਦਾ। ਪਰ ਅਸੀਂ ਬਿਨਾਂ ਰੋਸ਼ਨੀ ਵਾਲੀ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਬਿਨਾਂ ਆਵਾਜ਼ ਵਾਲੀ ਅੰਦਰੂਨੀ ਸਵਰਗੀ ਆਵਾਜ਼ ਦੀ ਸਵਰਗੀ ਵਿਧੀ ਵਿਚ ਪਨਾਹ ਲੈ ਸਕਦੇ ਹਾਂ। ਤੁਸੀਂ ਉਹ ਜਾਣਦੇ ਹੋ, ਅਤੇ ਤੁਸੀਂ ਸੁਰਖਿਅਤ ਹੋਵੋਂਗੇ। ਸੁਪਰੀਮ ਮਾਸਟਰ ਟੀਵੀ ਨੂੰ ਪਿਛੇ ਚਾਲੂ ਰਖੋ ਤਾਂਕਿ ਤੁਸੀਂ ਵਧੇਰੇ ਸੁਰਖਿਅਤ ਮਹਿਸੂਸ ਕਰੋ।

ਅਸਲ ਵਿਚ, ਮੇਰਾ ਵਿਸ਼ਵਾਸ਼ ਹੈ ਕਿ ਤੁਸੀਂ ਸਾਰੇ ਸੁਰਖਿਅਤ ਅਤੇ ਠੀਕ ਮਹਿਸੂਸ ਕਰਦੇ ਹੋ ਬਸ ਉਵੇਂ ਹੀ ਜਿਵੇਂ ਮੈਂ ਕਰਦੀ ਸੀ ਜਦੋਂ ਮੈਂ ਵਧੇਰੇ ਜਵਾਨ ਸੀ। ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ ਦੀ ਵਿਧੀ ਨਾਲ, ਤੁਹਾਨੂੰ ਕਦੇ ਕਿਸੇ ਚੀਜ਼ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਜਦੋਂ ਮੈਂ ਥੋੜੀ ਜਿਹੀ ਵਧੇਰੇ ਜਵਾਨ ਸੀ, ਕਦੇ ਕਦਾਂਈ ਮੈਂ ਚਿਟੇ ਆਕਾਰ ਦੇ ਵਿਆਕਤੀ ਆਲੇ ਦੁਆਲੇ ਦੇਖਦੀ ਸੀ, ਤਕਰੀਬਨ ਪਾਰਦਰਸ਼ੀ, ਪਰ ਮੈਂ ਕਦੇ ਵੀ ਡਰ ਨਹੀਂ ਮਹਿਸੂਸ ਕੀਤਾ ਸੀ। ਅਤੇ ਬਾਅਦ ਵਿਚ ਮੈਂ ਆਮ ਨਾਲੋਂ ਵਧੇਰੇ ਗਿਆਨਵਾਨ ਬਣ ਗਈ, ਮੈਂ ਕਿਸੇ ਵੀ ਜਗਾ ਇਕਲੀ ਤੁਰਦੀ ਸੀ, ਇਥੋਂ ਤਕ ਹਨੇਰੇ ਵਿਚ। ਜਿਵੇਂ ਹੀਮਾਲਿਆ ਵਿਚ, ਮੇਰੇ ਕੋਲ ਇਕ ਫਲੈਸ਼ਲਾਇਟ ਕਦੇ ਨਹੀਂ ਸੀ, ਜਾਂ ਕੋਈ ਚੀਜ਼ ਉਸ ਤਰਾਂ, ਉਦੋ ਪੁਗਾ ਨਹੀਂ ਸਕਦੀ ਸੀ! ਅਤੇ ਹੀਮਾਲੀਅਨ ਪਹਾੜ ਅਤੇ ਜੰਗਲ, ਸ਼ਾਮ ਦੇ ਸਮੇਂ ਬਹੁਤ ਜ਼ਲਦੀ ਹਨੇਰਾ ਹੋ ਜਾਂਦਾ ਹੈ। ਖੈਰ, ਜਦੋਂ ਮੈਂ ਉਥੇ ਸੀ, ਇਹ ਬਹੁਤ ਜ਼ਲਦੀ ਹਨੇਰਾ ਹੋ ਜਾਂਦਾ ਸੀ। ਕਦੇ ਕਦਾਂਈ ਮੈਂ ਲਾਏਬਰੇਰੀ ਨੂੰ ਜਾਂਦੀ ਸੀ ਕੁਝ ਕਿਤਾਬਾਂ ਉਧਾਰਾ ਲੈਣ ਲਈ ਜਾਂ ਉਥੇ ਕੁਝ ਚੀਜ਼ ਪੜਨ ਲਈ, ਅਤੇ ਫਿਰ ਜਦੋਂ ਉਹ ਬੰਦ ਕਰਦੇ ਸੀ ਅਤੇ ਮੈਨੂੰ ਘਰ ਨੂੰ ਜਾਣਾ ਪੈਂਦਾ ਸੀ, ਇਹ ਇਕ ਲੰਮੇ ਰਾਹ ਤੁਰਨਾ ਪੈਂਦਾ ਸੀ। ਤੁਹਾਡੇ ਕੋਲ ਬਸਾਂ ਅਤੇ ਟੈਕਸੀਆਂ ਨਹੀਂ ਹਨ ਜਿਵੇਂ ਤੁਹਾਡੇ ਕੋਲ ਸ਼ਹਿਰਾਂ ਵਿਚ ਹਨ। ਉਧਰ ਉਥੇ, ਤੁਸੀਂ ਤੁਰਦੇ ਹੋ, ਅਤੇ ਭਾਵੇਂ ਜੇਕਰ ਤੁਸੀਂ ਇਕ ਘੋੜੇ ਵਾਲੀ ਬਘੀ ਜਾਂ ਇਕ ਘੋੜਾ-ਵਿਆਕਤੀ ਚਾਹੋਂ, ਤੁਹਾਨੂੰ ਇਕ ਪਿੰਡ ਨੂੰ ਜਾਣਾ ਪਵੇਗਾ, ਵਧੇਰੇ ਵਡੇ ਪਿੰਡ ਨੂੰ ਸ਼ਹਿਰ ਵਿਚ, ਤਾਂਕਿ ਤੁਸੀਂ ਇਹ ਆਰਡਰ ਕਰ ਸਕੋਂ ਜਾਂ ਇਕ ਕਿਰਾਏ ਤੇ ਲੈ ਸਕੋਂ।

ਮੈਂ ਇਕ ਗਾਰੇ ਵਾਲੇ ਘਰ ਵਿਚ ਜੰਗਲ ਵਿਚ ਰਹਿੰਦੀ ਸੀ। ਜਿਆਦਾਤਰ ਸਮਾਂ ਇਹ ਇਸ ਤਰਾਂ ਸੀ। ਅਤੇ ਰਾਤ ਨੂੰ, ਜਦੋਂ ਮੈਂ ਘਰ ਨੂੰ ਜਾਂਦੀ ਸੀ, ਮੈਂ ਬਸ ਜਾਂਦੀ ਸੀ। ਇਹ ਸਾਰੇ ਹਨੇਰਾ ਸੀ। ਇਹ ਸ਼ਹਿਰਾਂ ਨਾਲੋਂ ਵਧੇਰੇ ਹਨੇਰਾ ਹੈ। ਕਿਵੇਂ ਨਾ ਕਿਵੇਂ, ਭਾਵੇਂ ਜੇਕਰ ਤੁਸੀਂ ਸ਼ਹਿਰ ਦੇ ਵਿਚ ਨਾ ਰਹਿੰਦੇ ਹੋਵੋਂ, ਤੁਸੀਂ ਸ਼ਹਿਰ ਦੇ ਲਾਗੇ ਰਹਿੰਦੇ ਹੋ, ਸ਼ਹਿਰ ਤੋਂ ਰੋਸ਼ਨੀ ਵੀ ਥੋੜਾ ਜਿਹਾ ਰਸਤਾ ਦੇਖਣ ਵਿਚ ਤੁਹਾਡੀ ਮਦਦ ਵੀ ਕਰ ਸਕਦੀ ਹੈ। ਪਰ ਹਿਮਾਲਿਆ ਵਿਚ, ਜੰਗਲ, ਇਹ ਸਭ ਹਨੇਰਾ, ਹਨੇਰਾ ਹੈ। ਹੁਣ ਤਾਂਹੀ, ਜਦੋਂ ਮੈਂਨੂੰ ਯਾਦ ਆਉਂਦਾ, ਮੈਂ ਸੋਚਦੀ ਹਾਂ ਮੈਂ ਕਿਵੇਂ ਘਰ ਨੂੰ ਪਹੁੰਚ ਜਾਂਦੀ ਸੀ। ਪਰ ਇਹ ਸੀ ਜਿਵੇਂ ਮੈਂ ਪਹਿਲਾਂ ਰਹਿੰਦੀ ਸੀ। ਮੈਂ ਕਿਸੇ ਚੀਜ਼ ਤੋਂ ਕਦੇ ਨੇਹੀਂ ਡਰਦੀ ਸੀ। ਮੈਂ ਕਦੇ ਨਹੀਂ ਜਾਣ‌ਿਆ ਸੀ ਕਿ ਡਰ ਦਾ ਭਾਵ ਕੀ ਹੈ।

ਜਦੋਂ ਮੈਂ ਇਕ ਬਚੀ ਸੀ, ਹਾਂਜੀ, ਥੋੜੇ ਸਮੇਂ ਲਈ ਕਿਉਂਕਿ ਲੋਕ ਹਮੇਸ਼ਾਂ ਤੁਹਾਨੂੰ ਭੂਤਾਂ ਦੀਆਂ ਕਹਾਣੀਆਂ, ਸ਼ੇਰਾਂ ਦੀਆਂ ਕਹਾਣੀਆਂ, ਜਾਦੂਗਰਨੀਆਂ ਦੀਆਂ ਕਹਾਣੀਆਂ ਦਸਦੇ ਸੀ, ਅਤੇ ਬਚ‌ਿਆਂ ਨੂੰ ਡਰਾਉਂਦੇ ਸੀ। ਸੋ ਜਦੋਂ ਮੈਂ ਘਰ ਨੂੰ ਜਾਂਦੀ ਸੀ, ਮੈਂ ਜਿਵੇਂ ਕਿਵੇਂ ਵੀ ਡਰਦੀ ਸੀ, ਪਰ ਬਸ ਅਸਥਾਈ ਤੌਰ ਤੇ, ਬਹੁਤ ਜ਼ਲਦੀ ਹੀ ਅਗੇ ਨਿਕਲ ਗਈ, ਜਿਉਂ ਤੁਸੀਂ ਵਡੇ ਹੁੰਦੇ ਹੋ। ਜਦੋਂ ਤੁਸੀਂ ਛੋਟੇ ਹੁੰਦੇ ਹੋ, ਸਮਾਂ ਬਹੁਤ ਹੀ ਜ਼ਲਦੀ ਬੀਤਦਾ ਹੈ।

ਪਰ ਹਿਮਾਲੀਆ ਵਿਚ, ਤੁਹਾਡੇ ਕੋਲ ਇਸ ਤਰਾਂ ਕੁਝ ਨਹੀਂ ਹੈ। ਖਾਸ ਕਰਕੇ, ਜੰਗਲ ਵਿਚ, ਨਹੀਂ। ਪਰ ਮੈਂ ਸੋਚਦੀ ਹਾਂ ਮੈਂ ਕਿਵੇਂ ਘਰ ਨੂੰ ਪਹੁੰਚਦੀ ਸੀ। ਮੈਂ ਬਸ ਘਰ ਨੂੰ ਤੁਰ ਕੇ ਜਾਂਦੀ ਸੀ। ਇਹ ਜਾਪਦਾ ਹੈ ਜਿਵੇਂ ਮੇਰੇ ਪੈਰ ਜਾਣਦੇ ਸੀ ਕਿਧਰ ਨੂੰ ਜਾਣਾ ਹੈ। ਬਸ ਹੁਣ ਮੈਂ ਇਹਦੇ ਬਾਰੇ ਸੋਚਦੀ ਸੀ। ਮੈਂ ਸੋਚ‌ਿਆ ਮੈਂ ਜ਼ਰੂਰ ਹੀ ਜਿਵੇਂ ਇਕ ਕਮਲੀ ਜਾਂ ਪਾਗਲ ਔਰਤ ਵਾਂਗ ਸੀ। ਮੈਂ ਪ੍ਰਮਾਤਮਾ ਨੂੰ ਲਭਣ ਲਈ ਗਈ। ਮੈਂ ਸੋਚ‌ਿਆ ਮੈਂ ਇਹ ਭਾਰਤ ਵਿਚ ਹਿਮਾਲਿਆ ਵਿਚ ਲਭ ਲਵਾਂਗੀ। ਮੈਂ ਆਪਣੇ ਆਪ ਨੂੰ ਕਦੇ ਤਿਆਰ ਨਹੀਂ ਕੀਤਾ ਸੀ। ਮੇਰੇ ਕੋਲ ਇਥੋਂ ਤਕ ਇਕ ਤੰਬੂ ਵੀ ਨਹੀਂ ਸੀ। ਮੇਰੇ ਕੋਲ ਸਿਰਫ ਇਕ ਛਤਰੀ ਸੀ, ਅਤੇ ਮੇਰੇ ਕੋਲ ਬਿਲਕੁਲ ਬਹੁਤਾ ਧੰਨ ਨਹੀਂ ਸੀ; ਮੈਨੂੰ ਇਹ ਸੰਕੋਚ ਕੇ ਵਰਤਣਾ ਪਿਆ। ਸੋ ਜੇਕਰ ਮੇਰੇ ਕੋਲ ਕਿਸੇ ਜਗਾ ਹਿਮਾਲ‌ਿਆ ਵਿਚ ਇਕ ਕਮਰਾ ਨਹੀਂ ਸੀ, ਮੈਨੂੰ ਬਸ ਛਤਰੀ ਦੇ ਹੇਠਾਂ ਸੌਣਾ ਪੈਂਦਾ ਸੀ। ਘਟੋ ਘਟ ਸਿਰ ਗਿਲਾ ਨਹੀਂ ਹੁੰਦਾ ਸੀ, ਅਤੇ ਉਹ ਮਹਤਵਪੂਰਨ ਹੈ। ਉਨਾਂ ਦਿਨਾਂ ਵਿਚ, ਮੈਂ ਨਹੀਂ ਜਾਣਦੀ ਸੀ "ਡਰ" ਦਾ ਭਾਵ ਕੀ ਹੈ। ਅਤੇ ਅਜਕਲ, ਅਖੌਤੀ ਸਭਿਆਚਾਰ ਵਿਚ ਰਹਿੰਦੇ ਹੋਏ, ਤੁਸੀਂ ਲੋਕਾਂ ਤੋਂ ਡਰ ਮਹਿਸੂਸ ਕਰ ਸਕਦੇ ਹੋ, ਕੋਈ ਵੀ ਚੀਜ਼ ਜੋ ਤੁਹਾਡੇ ਨਾਲ ਸਭਿਅਕ ਸਮਾਜ਼ ਵਿਚ ਵਾਪਰ ਸਕਦੀ ਹੈ। ਹਿਮਾਲ‌ਿਆ ਵਿਚ, ਤੁਸੀਂ ਇਕਲੇ ਇਕ ਗਾਰੇ ਦੇ ਘਰ ਵਿਚ ਰਹਿੰਦੇ ਜਾਂ ਇਕ ਦੋ ਬਸ ਹੋਰ ਲੋਕਾਂ ਨਾਲ। ਅਤੇ ਜੇਕਰ ਤੁਸੀਂ ਕਿਸੇ ਜਗਾ ਬਾਹਰ ਜਾਂਦੇ, ਜੇਕਰ ਤੁਸੀਂ ਘਰ ਨੂੰ ਜਾਣਾ ਚਾਹੁੰਦੇ, ਤੁਹਾਨੂੰ ਜੰਗਲਾਂ, ਪਹਾੜਾਂ ਅਤੇ ਦਰ‌ਿਆਵਾਂ ਵਿਚ ਦੀ ਲੰਘਣਾ ਪੈਂਦਾ ਸੀ। ਅਤੇ ਮੈਂ ਇਹ ਸਭ ਇਕਲੀ ਨੇ ਕੀਤਾ ਸੀ! ਹੁਣ, ਇਹਦੇ ਬਾਰੇ ਸੋਚਦੇ ਹੋਏ, ਓੂਹਹ.. ਮੈਨੂੰ ਯਕੀਨ ਨਹੀਂ ਜੇਕਰ ਮੈਂ ਇਹ ਦੁਬਾਰਾ ਕਰ ਸਕਦੀ ਹਾਂ।

ਮੈਂ ਜਵਾਨ ਸੀ। ਅਤੇ ਮੈਂ ਉਸ ਸੰਸਾਰ ਨੂੰ ਬਹੁਤ ਹੀ ਪਸੰਦ ਕਰਦੀ ਸੀ - ਉਹ ਆਜ਼ਾਦ ਸੰਸਾਰ, ਉਹ ਡਰ-ਰਹਿਤ ਸੰਸਾਰ, ਜੋ ਮੈਂ ਖੋਹ ਬੈਠੀ । ਮੈਂ ਬਹੁਤ ਸਾਰੀਆਂ ਚੀਜ਼ਾਂ ਗੁਆ ਬੈਠੀ ਸੀ, ਸਮੇਤ ਉਹਦੇ । ਪਰ ਇਸ ਕਿਸਮ ਦਾ ਸੰਸਾਰ ਮੇਰੇ ਲਈ ਸਭ ਤੋਂ ਕੀਮਤੀ ਸੰਸਾਰਾਂ ਵਿਚ ਇਕ ਹੈ। ਮੈਂ ਨਹੀਂ ਜਾਣਦੀ ਸੀ ਕਿ ਬਹੁਤੇ ਜਿਆਦਾ ਲੋਕਾਂ ਨੂੰ ਜਾਨਣ ਨਾਲ ਇਹ ਤੁਹਾਨੂੰ ਹੋਰ ਬੋਝ ਦੇ ਸਕਦਾ ਹੈ ਉਹਦੇ ਨਾਲੋਂ ਜਦੋਂ ਤੁਸੀਂ ਇਕਲੋਂ ਹੋਵੋਂ, ਭਾਵੇਂ ਤੁਸੀਂ ਉੇਨਾਂ ਦਾ ਕੋਈ ਵੀ ਸਮਾਨ ਨਹੀਂ ਚੁਕ ਰਹੇ। ਕੋਈ ਨਹੀਂ ਇਹ ਦੇਖ ਸਕਦਾ। ਪਰ ਇਹ ਵਧੇਰੇ ਬੋਝਲ ਹੈ ਉਹਦੇ ਨਾਲੋਂ ਜਦੋਨ ਤੁਸੀਂ ਇਕਲੇ ਤਕਰੀਬਨ ਜਿਵੇਂ ਨਿਰਧਨ ਰਹਿੰਦੇ ਹੋਵੋਂ। ਤੁਹਾਨੂੰ ਆਪਣੇ ਪੈਸੇ ਹਰ ਰੋਜ਼ ਗਿਣਨੇ ਪੈਂਦੇ। ਤੁਸੀਂ ਵਧ ਨਹੀਂ ਖਰਚ ਸਕਦੇ ਉਹਦੇ ਨਾਲੋਂ ਜੋ ਤੁਸੀਂ ਪਹਿਲੇ ਹੀ ਖਰਚਣ ਲਈ ਪ੍ਰਬੰਧ ਕੀਤਾ।

ਉਸ ਸਮੇਂ, ਮੇਰੇ ਕੋਲ ਸਚਮੁਚ ਬਹੁਤਾ ਧੰਨ ਨਹੀਂ ਸੀ, ਅਤੇ ਮੈਂ ਕਦੇ ਨਹੀਂ ਆਪਣੇ ਸਾਬਕਾ-ਪਤੀ ਨੂੰ ਹੀਮਾਲਿਆ ਦੇ ਸਫਰ ਲਈ ਪੈਸੇ ਮੰਗਣ ਚਾਹੁੰਦੀ ਸੀ। ਸੋ ਜੇਕਰ ਮੇਰੇ ਕੋਲ ਪੈਸੇ ਸੀ, ਮੈਂ ਖਰਚੇ; ਜੇਕਰ ਮੇਰੇ ਕੋਲ ਨਹੀਂ ਸੀ, ਬਸ ਇਹੀ, ਮੈਨੂੰ ਜਾਣਾ ਜ਼ਰੂਰੀ ਸੀ। ਪਰ ਕਿਉਂਕਿ ਮੈਂ ਇਤਨੀ ਸੰਜਮੀ ਸੀ - ਕੁਝ (ਵੀਗਨ) ਚਪਾਤੀਆਂ ਆਪਣੇ ਆਪ ਬਣਾਉਂਦੀ ਹੋਈ ਗਾਰੇ ਦੇ ਘਰ ਦੇ ਸਾਹਮੁਣੇ ਕੁਝ ਜੰਗਲ ਵਿਚੋਂ ਸੁਕੀ ਲਕੜੀ ਨਾਲ - ਫਿਰ ਤੁਸੀਨ ਇਕ ਲੰਮੇਂ ਸਮੇਂ ਲਈ ਬਹੁਤ ਘਟ ਪੈਸੇ ਨਾਲ ਰਹਿ ਸਕਦੇ ਹੋ। ਭਾਰਤ ਵਿਚ, ਇਹ ਵਧੇਰੇ ਸਸਤਾ ਹੈ ਹੋਰਨਾਂ ਦੇਸ਼ਾਂ ਵਿਚ ਨਾਲੋਂ। ਅਤੇ ਜੇਕਰ ਤੁਸੀਂ ਇਕ ਪਹਾੜੀ ਇਲਾਕੇ ਵਿਚ ਹੋਵੋਂ ਜਿਵੇਂ ਹਿਮਾਲ‌ਿਆ ਵਿਚ, ਇਹ ਇਥੋਂ ਤਕ ਹੋਰ ਵੀ ਵਾਜਬ ਹੈ। ਪਰ ਜੇਕਰ ਤੁਸੀਂ ਹਿਮਾਲ‌ਿਆ ਵਿਚ ਡੂੰਘਾਈ ਵਿਚ ਜਾਂਦੇ ਹੋ, ਇਹ ਹੋਰ ਮੁਸ਼ਕਲ ਹੋ ਸਕਦਾ ਹੈ ‌ਕਿਉਂਕਿ ਉਪਰ ਉਥੇ ਤੁਹਾਡੇ ਕੋਲ ਕੋਈ ਰੈਸਟਰਾਂਟ ਨਹੀਂ, ਕੋਈ ਭੋਜਨ ਨਹੀਂ - ਕੁਝ ਵੀ ਉਪਲਬਧ ਨਹੀਂ ਹੈ।

ਇਥੋਂ ਤਕ ਕਦੇ ਕਦਾਂਈ, ਤੁਸੀਂ ਖੁਸ਼ਕਿਸਮਤ ਹੋ ਕੋਈ ਵਿਆਕਤੀ ਲਭ ਲਵੋਂ ਸੜਕ ਉਤੇ, ਬਸ ਜੰਗਲ ਦੀ ਸੜਕ ਦੇ ਵਿਚਾਲੇ - ਜੇਕਰ ਜੰਗਲ ਵਿਚ ਇਕ ਸੜਕ ਹੋਵੇ ਵੀ - ਸ਼ਾਇਦ ਉਥੇ ਇਕ ਜਵਾਨ ਆਦਮੀ ਇਕ ਧਾਤ ਦੇ ਕੰਟੇਨਰ ਨਾਲ ਇਹਦੇ ਵਿਚ ਕੁਝ ਕਣਕ ਦੇ ਆਟੇ ਨਾਲ ਅਤੇ ਫਿਰ ਤੁਹਾਡੇ ਕੋਲ ਸ਼ਾਇਦ ਕੇਵਲ ਇਕ ਚਪਾਤੀ ਹੋਵੇ - ਜੇਕਰ ਤੁਸੀਂ ਖੁਸ਼ਕਿਸਮਤ ਹੋ, ਜੇਕਰ ਤੁਸੀਂ ਜ਼ਲਦੀ ਨਾਲ ਆਏ ਹੋ। ਜੇਕਰ ਤੁਸੀਂ ਬਾਅਦ ਵਿਚ ਆਉਂਦੇ ਹੋ, ਸਾਰੇ ਯਾਤਰੀ ਤਕਰੀਬਨ ਜਿਵੇਂ ਉਸ ਦੀ ਭਠੀ ਉਤੇ ਛਾਲ ਮਾਰਦੇ ਹੋਣਗੇ ਭੋਜਨ ਦੀ ਮੰਗ ਕਰਦੇ ਹੋਏ। ਫਿਰ ਕੋਈ ਸਮਾਂ ਨਹੀਂ ਹੈ, ਉਸਦਾ ਉਹ ਛੋਟਾ ਜਿਹਾ ਧਾਤ ਦਾ ਡਬਾ ਖਤਮ ਹੋ ਜਾਵੇਗਾ। ਹਰ ਇਕ ਨੂੰ ਜਾਣਾ ਪਵੇਗਾ, ਉਸ ਨੂੰ ਵੀ।

ਉਨਾਂ ਜੰਗਲਾਂ ਦੇ ਰਾਹਾਂ ਵਿਚ, ਕਦੇ ਕਦਾਂਈ ਤੁਸੀਂ ਕਿਸੇ ਨੂੰ ਨਹੀਂ ਦੇਖਦੇ। ਕਦੇ ਕਦੇ, ਬਹੁਤ ਘਟ, ਤੁਸੀਂ ਸ਼ਾਇਦ ਖੁਸ਼ਕਿਸਮਤ ਹੋਵੋਂ ਇਕ ਸੰਨਿਆਸੀ ਨੂੰ, ਕਿਸੇ ਬਜ਼ੁਰਗ ਭਿਕਸ਼ੂ ਨੂੰ ਦੇਖ ਲਵੋਂ, ਅਤੇ ਉਸ ਦੇ ਕੋਲ ਆਪਣੇ ਸਿਰ ਉਪਰ ਸਿਰਫ ਇਕ ਪਲਾਸਟਿਕ ਦੀ ਸ਼ੀਟ ਹੈ ਕੁਝ ਨੇੜੇ ਦੇ ਰੁਖਾਂ ਦੀਆਂ ਕੁਝ ਸ਼ਾਖਾਵਾਂ ਤੋਂ ਉਸ ਦੇ ਕੁਝ ਸ਼ਰਧਾਲੂਆਂ ਜਾਂ ਸ਼ਾਇਦ ਉਹਦੇ ਖੁਦ ਆਪਣੇ ਦੁਆਰਾ ਬਣਾਈ ਗਈ। ਅਤੇ ਫਿਰ ਉਸ ਪਲਾਸਟਿਕ ਦੇ ਟੁਕੜੇ ਦੇ ਹੇਠਾਂ, ਉਥੇ ਇਕ ਛੋਟੀ ਜਿਹੀ ਭਠੀ ਹੈ, ਅਤੇ ਕੋਲੇ ਬਹੁਤ ਗਰਮ ਹੋਣੇ ਚਾਹੀਦੇ ਅਤੇ ਸਾਰਾ ਸਮਾਂ ਸੜਦੇ, ਭਾਵੇਂ ਰਾਖ ਦੇ ਹੇਠਾਂ ਢਕਿਆ ਹੋਇਆ, ਕਿਉਂਕਿ ਉਸ ਦੇ ਕੋਲ ਕਦੇ ਦੁਬਾਰਾ ਅਗ ਬਣਾਉਣ ਦਾ ਇਕ ਮੌਕਾ ਨਹੀਂ ਹੋਵੇਗਾ ਜੇਕਰ ਉਹ ਅਗ ਬੁਝ ਜਾਂਦੀ ਹੈ, ਜੇਕਰ ਕੋਲੇ ਬੁਝ ਜਾਂਦੇ ਹਨ। ਕਿਉਂਕਿ ਨਹੀਂ ਉਥੇ ਜਾਵੇਗਾ ਅਤੇ ਉਹਨੂੰ ਦੇਵੇਗਾ; ਉਥੇ ਉਸ ਦੇ ਆਲੇ ਦੁਆਲੇ ਮੀਲਾਂ ਦੀ ਦੂਰੀ ਤਕ ਕੋਈ ਨਹੀਂ ਹੈ।

ਇਸ ਤਰਾਂ ਦਾ ਰਸਤਾ ਸਿਰਫ ਅਸਲੀ ਗਰਮੀਆਂ ਵਿਚ ਕੁਝ ਬਰਫ ਦੇ ਗਹਿਰੇ ਗੰਗਾ ਦਰਿਆ ਵਿਚ ਕਿਸੇ ਜਗਾ ਲਾਗੇ ਦੌੜ ਜਾਣ ਤੋਂ ਬਾਅਦ ਹੀ ਦਿਖਾਈ ਦਿੰਦਾ ਹੈ। ਫਿਰ ਤੁਸੀਂ ਇਸ ਉਤੇ ਤੁਰ ਸਕਦੇ ਹੋ। ਇਹ ਸਿਰਫ ਤੀਰਥ ਯਾਤਰਾ ਲਈ ਹੈ। ਕੋਈ ਉਨਾਂ ਰਾਹਾਂ ਤੇ ਕਦੇ ਨਹੀਂ ਤੁਰਦਾ। ਕੁਝ ਬਹੁਤ ਹੀ ਦੂਰ ਹਨ, ਅਤੇ ਬਹੁਤ ਖਤਰਨਾਕ ਵੀ। ਅਤੇ ਭਿਕਸ਼ੂ, ਮੇਰੇ ਖਿਆਲ ਉਹ ਸਿਰਫ ਉਥੇ ਅਸਥਾਈ ਤੌਰ ਤੇ ਰਿਹਾ ਸੀ, ਕਿਉਂਕਿ ਸ਼ਰਧਾਲੂ ਆਉਂਦੇ ਅਤੇ ਜਾਂਦੇ ਅਤੇ ਸ਼ਾਇਦ ਕਦੇ ਕਦਾਂਈ ਜਿੰਦਾ ਰਹਿਣ ਲਈ ਉਸ ਦੀ ਵੀ ਮਦਦ ਕਰਦੇ, ਜਦੋਂ ਤਕ ਉਹ ਹੋਰ ਉਪਰ ਗੌਮੁਖ ਵਿਚ ਜਾਂ ਕਿਸੇ ਜਗਾ ਹਿਮਾਲ‌ਿਆ ਵਿਚ ਵਧੇਰੇ ਉਪਰ ਨਹੀਂ ਚਲਾ ਜਾਂਦਾ, ਜਿਥੇ ਕੋਈ ਨਹੀਂ ਹੈ, ਕੋਈ ਰੂਹ ਕਦੇ ਨਹੀਂ ਆਉਂਦੀ। ਉਹ ਸਮੇਂ, ਮੇਰੇ ਲਈ ਬਹੁਤ ਹੀ ਕੀਮਤੀ ਹਨ, ਜਿਵੇਂ ਮੇਰੀ ਜਿੰਦਗੀ ਦਾ ਸਭ ਤੋਂ ਵਧੀਆ ਸਮਾਂ।

Photo Caption: ਅਸਲ ਸੁੰਦਰਤਾ ਲਈ ਪਹੁੰਚਣਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-27
272 ਦੇਖੇ ਗਏ
2024-11-26
352 ਦੇਖੇ ਗਏ
2024-11-26
331 ਦੇਖੇ ਗਏ
2024-11-26
495 ਦੇਖੇ ਗਏ
36:10
2024-11-26
52 ਦੇਖੇ ਗਏ
2024-11-26
59 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ