ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਦੇ ਕਦਾਂਈ ਮੈਂ ਕੁਝ ਲੋਕਾਂ ਨੂੰ ਦੇਖਿਆ ਅਤੇ ਮੈਂ ਸੋਚ‌ਿਆ, "ਓਹ, ਮੈਂ ਇਸ ਵਿਆਕਤੀ ਦਾ ਬਹੁਤ ਸਤਿਕਾਰ ਕਰਦੀ ਹਾਂ," ਜਦੋਂ ਤਕ ਉਨਾਂ ਨੇ ਆਪਣਾ ਮੂੰਹ ਨਹੀਂ ਖੋਲਿਆ ਅਤੇ ਆਪਣੇ ਆਪ ਦਾ ਇਹ ਅਤੇ ਉਹ ਅਤੇ ਹੋਰ ਹੋਣ ਦਾ ਦਾਅਵਾ ਕੀਤਾ। ਮੈਂ ਸਿਰਫ ਦੁਖ ਵਿਚ ਅਤੇ ਉਨਾਂ ਲਈ ਨਮੋਸ਼ੀ ਵਿਚ ਹੀ ਸਾਹ ਲੈ ਸਕਦੀ ਹਾਂ। ਪਰ ਫਿਰ ਵੀ, ਮੈਂ ਇਕ ਬੁਧ ਹੋਣ ਜਾਂ ਨਾ ਹੋਣ ਦੀ ਪ੍ਰਵਾਹ ਨਹੀਂ ਕਰਦੀ, ਇਹੀ ਹੈ ਕਿ ਤੁਹਾਨੂੰ ਹੋਣਾ ਚਾਹੀਦਾ ਹੈ ਜੋ ਤੁਸੀਂ ਹੋ। ਇਸ ਸੰਸਾਰ ਵਿਚ, ਤੁਹਾਡੇ ਕੋਲ ਜੁੰਮੇਵਾਰੀ ਹੈ ਕਰਨ ਲਈ। ਜਿਵੇਂ ਭਗਾਵਾਨ ਈਸਾ (ਭਗਵਾਨ) ਈਸਾ ਹਨ, ਸ਼ਕਿਆਮੁਨੀ ਬੁਧ ਸ਼ਕਿਆਮੁਨੀ ਬੁਧ ਹਨ। ਅਤੇ ਇਹ ਕੋਈ ਨਹੀਂ ਬਦਲ ਸਕਦਾ। ਇਹ ਨਹੀਂ ਜਿਵੇਂ ਕਿ ਬੁਧ ਸ਼ਕਿਆਮੁਨੀ ਬੁਧ ਬਣਨਾ ਅਤੇ ਮਸ਼ਹੂਰ ਬਣਨਾ ਚਾਹੁੰਦੇ ਸੀ, ਇਥੋਂ ਤਕ ਹਤਿਆ ਦੀਆਂ ਕੋਸ਼ਿਸ਼ਾਂ ਨਾਲ ਵੀ, ਜਾਂ ਭਗਵਾਨ ਈਸਾ ਪ੍ਰਮਾਤਮਾ ਦੇ ਪੁਤਰ ਹੋਣ ਦਾ ਦਾਅਵਾ ਕਰਨਾ ਚਾਹੁੰਦੇ ਸੀ, ਤਾਂਕਿ ਉਨਾਂ ਨੂੰ ਸੂਲੀ ਉਤੇ ਟੰਗ‌ਿਆ ਜਾਵੇ।

ਓਹ ਨਹੀਂ, ਤੁਸੀਂ ਇਕ ਗੁਰੂ ਹੋਣ ਬਾਰੇ ਕੁਝ ਚੀਜ਼ ਨਹੀਂ ਜਾਣਦੇ। ਤੁਹਾਨੂੰ ਅੰਦਰ ਤਕਰੀਬਨ ਜਿਵੇਂ ਹਰ ਰੋਜ਼ ਸਤਾਇਆ ਜਾਂਦਾ। ਜੇਕਰ ਬਹੁਤਾ ਸਤਾਇਆ ਨਹੀਂ ਜਾਂਦਾ, ਫਿਰ ਘਟ, ਪਰ ਉਥੇ ਇਕ ਬੁਧ ਜਾਂ ਇਕ ਗੁਰੂ ਹੋਣ ਬਾਰੇ ਕੁਝ ਵੀ ਸੁਹਾਵਣਾ ਨਹੀਂ ਹੈ।

ਇਹ ਨਾ ਸੋਚਣਾ ਇਹ ਬਹੁਤ ਸੌਖਾ ਹੈ ਬਸ ਕਿਉਂਕਿ ਕੋਈ ਗੁਰੂ ਇਸ ਨੂੰ ਦੇਖਣ ਵਿਚ ਜਿਵੇਂ ਇਹ ਬਹੁਤ ਸੌਖਾ ਬਣਾਉਂਦਾ ਹੈ, ਜਾਂ ਮੈਂ ਇਹ ਸਭ ਬਹੁਤ ਸੌਖਾ ਬਣਾਉਂਦੀ ਹਾਂ। ਇਹ ਇਸ ਤਰਾਂ ਨਹੀਂ ਹੈ। ਨਹੀਂ, ਨਹੀਂ, ਇਹ ਸਿਰਫ ਬਾਹਰਲੀਆਂ ਚੀਜ਼ਾਂ ਹਨ। ਕੀ ਮੈਨੂੰ ਕੋਈ ਵੀ ਦੀਖਿਆ ਦੇ ਸਮੇਂ ਜਾਂ ਕੋਈ ਵੀ ਭਾਸ਼ਣ ਦੇ ਸਮੇਂ ਬਾਹਰ ਜਾ ਕੇ ਅਤੇ ਸਾਰਾ ਸਮਾਂ ਉਚੀ ਉਚੀ ਚੀਕਣਾ ਚਾਹੀਦਾ ਹੈ, ਕਹਿਣਾ, "ਓਹ, ਮੈਂ ਵਿਚਾਰੀ, ਮੈਂ ਵਿਚਾਰੀ। ਮੈਂ ਦੁਖ ਸਹਿ ਰਹੀ ਹਾਂ, ਮੈਂ ਦੁਖ ਸਹਿ ਰਹੀ ਹਾਂ।" ਕੀ ਮੈਂਨੂੰ ਇਹ ਕਰਨਾ ਚਾਹੀਦਾ ਹੈ? ਓਹ ਨਹੀਂ, ਬਿਨਾਂਸ਼ਕ ਨਹੀਂ। ਉਹ ਚੁਪ ਚੁਪੀਤੇ ਦੁਖ ਸਹਿਣ ਕਰਦੇ ਹਨ। ਕਦੇ ਕਦਾਂਈ ਉਹ ਇਹਦੇ ਬਾਰੇ ਗਲ ਕਰਦੇ ਹਨ, ਪਰ ਇਹ ਹੈ ਬਸ ਸਿਰਫ ਬਹੁਤ ਹੀ ਥੋੜੀ ਜਿਹੀ। ਇਹ ਕੁਝ ਵੀ ਨਹੀਂ ਹੈ ਉਹਦੀ ਤੁਲਨਾ ਵਿਚ ਜਿਸ ਵਿਚ ਦੀ ਉਨਾਂ ਨੂੰ ਲੰਘਣਾ ਪੈਂਦਾ ਹੈ। ਉਨਾਂ ਨੂੰ ਪੈਰੋਕਾਰਾਂ ਲਈ ਨਰਕ ਵਿਚ ਦੀ ਗੁਜ਼ਰਨਾ ਪੈਂਦਾ ਕਿਉਂਕਿ ਉਨਾਂ ਦੇ ਕਰਮ ਇਤਨੇ ਭਾਰੇ ਹਨ, ਅਤੇ ਆਪਣੀ ਆਪ ਦੀ ਮਦਦ ਕਰਨ ਲਈ ਉਹ ਬਹੁਤਾ ਨਹੀਂ ਕਰਦੇ। ਪਰ ਜੇਕਰ ਇਹ ਬਹੁਤ ਜਿਆਦਾ ਇਸ ਤਰਾਂ ਹੋਵੇ, ਫਿਰ ਪ੍ਰਮਾਤਮਾ ਵੀ ਗੁਰੂ ਨੂੰ ਕਿਸੇ ਵੀ ਪੈਰੋਕਾਰ ਲਈ ਨਰਕ ਨੂੰ ਜਾਣ ਦੀ ਇਜਾਜ਼ਤ ਦਿੰਦੇ। ਕਈਆਂ ਲਈ, ਉਹ ਇਜਾਜ਼ਤ ਨਹੀਂ ਦਿੰਦੇ। ਸਰਬ ਸ਼ਕਤੀਮਾਨ ਪ੍ਰਮਾਤਮਾ ਗੁਰੂ ਨੂੰ ਕੁਝ ਕਸ਼ਟ ਵਿਚ ਦੀ ਗੁਜ਼ਰਨ ਲਈ ਇਜਾਜ਼ਤ ਨਹੀਂ ਦਿੰਦੇ। ਪਰ ਗੁਰੂ ਕਦੇ ਕਦਾਂਈ ਇਹ ਅਜ਼ੇ ਵੀ ਕਰਦੇ ਹਨ ਕਿਉਂਕਿ ਉਹ ਇਕ ਵਿਆਕਤੀ ਨੂੰ, ਇਕ ਜੀਵ ਨੂੰ ਦੁਖੀ ਹੋ ਰਿਹਾ ਦੇਖਦੇ ਹੋਏ ਨਹੀਂ ਸਹਿਣ ਕਰ ਸਕਦੇ।

ਬਸ ਉਵੇਂ ਜਿਵੇਂ ਮੈਂ ਇਥੋਂ ਤਕ ਹਰ ਰੋਜ਼ ਇਕ ਜਾਨਵਰ-ਵਿਆਕਤੀ ਨੂੰ ਦੁਖੀ ਹੁੰਦੇ ਨੂੰ ਦੇਖਣਾ ਨਹੀਂ ਸਹਿਣ ਕਰ ਸਕਦੀ। ਓਹ, ਇਹ ਮੇਰੇ ਲਈ ਜਿਵੇਂ ਨਰਕ ਵਾਂਗ ਹੈ। ਮੈਂ ਜਾਨਵਰ-ਲੋਕਾਂ ਅਤੇ ਹੋਰਨਾਂ ਪੀੜਤਾਂ ਲਈ ਸਾਰਾ ਸਮਾਂ ਰੋਂਦੀ ਹਾਂ - ਗਰਭਪਾਤ ਕੀਤੇ ਬਚ‌ਿਆਂ ਲਈ, ਅਤੇ ਯੁਧ ਦੇ ਪੀੜਤਾਂ, ਸਭ ਕਿਸਮ ਦੀਆਂ ਚੀਜ਼ਾਂ ਲਈ। ਇਕ ਦਿਨ ਵੀ ਨਹੀਂ ਬੀਤਦਾ ਜਦੋਂ ਮੈਂ ਦੁਖੀ ਜੀਵਾਂ ਲਈ ਨਿਰਾਸ਼ਾ ਅਤੇ ਦੁਖ ਨਹੀਂ ਮਹਿਸੂਸ ਕਰਦੀ, ਹਰ ਇਕ ਹੋਰ ਚੀਜ਼, ਹੋਰ ਕਰਮਾਂ ਦੀ ਸਮਗਰੀ ਤੋਂ ਬਜਾਏ। ਇਹ ਥੋੜਾ ਜਿਹਾ ਬਿਹਤਰ ਹੋ ਗਿਆ ਹੈ, ਪਰ ਮੈਂ ਨਹੀਂ ਜਾਣਦੀ ਕਿਤਨੇ ਸਮੇਂ ਤਕ। ਚੀਜ਼ਾਂ ਬੀਤ ਜਾਂਦੀਆਂ। ਹੁਣ ਮੈਂ ਇਕ ਸੰਤੁਲਨ, ਬਲ ਅਤੇ ਸ਼ਕਤੀ ਰਖਣ ਦੀ ਕੋਸ਼ਿਸ ਕਰ ਰਹੀ ਹਾਂ, ਇਸ ਸੰਸਾਰ ਨੂੰ ਕਾਇਮ ਰਖਣ ਲਈ। ਬਿਨਾਂਸ਼ਕ, ਸਰਬਸ਼ਕਤੀਮਾਨ ਪ੍ਰਮਾਤਮਾ ਦੀ ਆਸ਼ੀਰਵਾਦ, ਮਿਹਰ ਅਤੇ ਦਇਆ ਨਾਲ, ਅਤੇ ਸਾਰੇ ਹੋਰਨਾਂ ਗੁਰੂਆਂ ਦੀ ਸਾਰੇ ਦਸ ਦਿਸ਼ਾਵਾਂ ਵਿਚ, ਸਾਰੇ ਸੰਸਾਰਾਂ ਵਿਚ, ਸਾਰੇ ਸਮ‌ਿਆਂ ਵਿਚ। ਅਤੇ ਸਵਰਗੀ ਜੀਵ ਵੀ, ਜਦੋਂ ਵੀ ਉਹ ਕਰ ਸਕਦੇ ਹਨ, ਉਹ ਮਦਦ ਕਰਦੇ ਹਨ। ਅਤੇ ਸਾਰੇ ਰਾਜੇ।

ਦੂਜੇ ਦਿਨ, ਇਥੋਂ ਤਕ ਮਹਾਰਾਜ ਜਾਸੂਸਾਂ ਦਾ ਰਾਜਾ ਵੀ ਆਇਆ ਅਤੇ ਮੈਨੂੰ ਸ਼ਿਕਾਇਤ ਕੀਤੀ ਕਿਵੇਂ ਕੋਈ ਜਾਸੂਸ ਆਇਆ ਸੀ ਅਤੇ ਮੇਰੇ ਪੈਰੋਕਾਰਾਂ ਵਿਚੋਂ ਇਕ ਤੇ ਮੁਕਦਮਾ ਕਰਨਾ ਚਾਹੁੰਦਾ ਸੀ ਜਾਂ ਕੁਝ ਅਜਿਹਾ। ਕਿਉਂਕਿ ਉਨਾਂ ਨੂੰ ਕਦੇ ਕਦਾਂਈ ਲੜਨਾ ਪੈਂਦਾ ਹੈ। ਅਤੇ ਲੜਾਈ ਵਿਚ, ਇਕ ਜਿਤਦਾ, ਇਕ ਹਾਰਦਾ ਹੈ। ਅਤੇ ਮਹਾਰਾਜ ਜਾਸੂਸਾਂ ਦਾ ਰਾਜਾ ਆਇਆ ਇਹ ਕਹਿੰਦਾ ਹੋਇਆ ਕਿ ਹਾਰ ਰਿਹਾ ਜਾਸੂਸ ਮੇਰੇ ਪੈਰੋਕਾਰ ਯੋਧੇ ਉਤੇ ਮੁਕਦਮਾ ਕਰਨਾ ਚਾਹੁੰਦਾ ਸੀ। ਮੈਂ ਕਿਹਾ, "ਕਾਹਦੇ ਲਈ? ਅਸੀਂ ਹਰ ਇਕ ਦੀ ਮਦਦ ਕਰਨ ਲਈ ਚੀਜ਼ਾਂ ਕਰਦੇ ਹਾਂ, ਜਾਸੂਸ, ਉਸ ਦੇ ਪ੍ਰੀਵਾਰ, ਉਸ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਦੋਸਤਾਂ ਸਮੇਤ। ਅਸੀਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ। ਪਰ ਉਹ ਲਗਾਤਾਰ ਮੈਨੂੰ ਲਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਨਾਂ ਦਾ ਪਤਾ ਲਗਾਉਂਦਾ ਅਤੇ ਸਭ ਕਿਸਮ ਦੀਆਂ ਚੀਜ਼ਾਂ ਕਰਦਾ ਸਾਡੀਆਂ ਜਿੰਦਗੀਆਂ ਨੂੰ ਜਿਵੇਂ ਨਰਕ ਵਾਂਗ ਬੇਆਰਾਮ ਬਣਾਉਣ ਲਈ। ਕਦੇ ਕਦਾਂਈ ਸਾਨੂੰ ਭਜਣਾ ਪਿਆ ਸੀ, ਛੁਪਣਾ ਪਿਆ। ਅਸੀਂ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ, ਅਤੇ ਉਹ ਆਇਆ ਅਤੇ ਇਥੋਂ ਤਕ ਇਕ ਝਗੜਾ ਵੀ ਚੁਕਿਆ। ਸੋ, ਜੇਕਰ ਉਹ ਹਾਰ ਗਿਆ, ਉਹ ਉਸ ਦੀ ਸਮਸ‌ਿਆ ਹੈ। ਅਤੇ ਜੇਕਰ ਤੁਸੀਂ ਇਸ ਨੂੰ ਨਹੀਂ ਰੋਕਦੇ, ਮੈਂ ਹੁਣੇ ਤੁਰੰਤ ਹੀ ਮਹਾਰਾਜ ਸੁਰਖਿਆ ਰਾਜ਼ੇ ਨੂੰ ਬੁਲਾਵਾਂਗੀ ਆਪਣੀ ਫੌਜ ਨਾਲ ਆ ਕੇ ਇਸ ਵਿਆਕਤੀ ਨੂੰ ਤੁਰੰਤ ਹੀ ਨਰਕ ਨੂੰ ਲਿਜਾਣ ਲਈ ਕਿਉਂਕਿ ਉਸ ਨੂੰ ਮੈਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਮੇਰੇ ਪੈਰੋਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਜਿਹੜੇ ਸੰਸਾਰ ਨੂੰ ਚਲਦਾ ਰਖਣ ਲਈ, ਸਿਰਫ ਸੰਸਾਰ ਦੀ ਖਾਤਰ ਲੜ ਰਹੇ ਹਨ। ਉਹਦੇ ਲਈ, ਇਥੋਂ ਤਕ! ਜੇਕਰ ਉਹ ਇਕ ਮਨੁਖ ਵਜੋਂ ਰਹਿਣਾ ਚਾਹੁੰਦਾ ਹੈ, ਉਸ ਨੂੰ ਇਕ ਗ੍ਰਹਿ ਦੀ ਲੋੜ ਹੈ। ਜੇਕਰ ਗ੍ਰਹਿ ਚਲਾ ਗਿਆ, ਉਹ ਕਿਥੇ ਜਾਵੇਗਾ, ਅਤੇ ਉਸ ਦਾ ਪ੍ਰੀਵਾਰ ਕਿਥੇ ਜਾਵੇਗਾ? ਭਾਵੇਂ ਉਹ ਜਿਤਦਾ ਜਾਂ ਹਾਰਦਾ, ਉਹ ਕੀ ਕਰੇਗਾ? ਉਹ ਕਿਥੇ ਜਾਵੇਗਾ? ਉਹ ਕਿਵੇਂ ਜਿੰਦਾ ਰਹੇਗਾ? ਸੋ ਤੁਸੀਂ ਦੋਨੇਂ, ਤੁਸੀਂ ਚਲੇ ਜਾਓ ਹੁਣੇ।"

ਪਰ ਫਿਰ, ਮੈਂ ਕੋਈ ਚੀਜ਼ ਨਹੀਂ ਕੀਤੀ ਸੀ। ਮੈਂ ਕਿਹਾ, "ਬਸ ਚਲੇ ਜਾਓ।" ਪਰ ਫਿਰ ਮਹਾਰਾਜ ਸੁਰਖਿਆ ਰਾਜੇ ਨੇ ਆਪਣੀ ਫੋਜ ਸਮੂਹ ਲਿਆਂਦੀ ਅਤੇ ਉਸ ਵਿਆਕਤੀ ਨੂੰ ਨਰਕ ਨੂੰ ਲੈ ਗਿਆ, ਸਚਮੁਚ। ਖੈਰ, ਮੇਰੇ ਕੋਲ ਸਮਾਂ ਨਹੀਂ ਹੈ ਉਹਦੀ ਅਜੇ ਦੇਖ ਭਾਲ ਕਰਨ ਲਈ। ਮੈਂ ਸਿਰਫ ਜਾਣਦੀ ਹਾਂ ਉਹ ਉਸ ਨੂੰ ਉਥੇ ਹੇਠਾਂ ਨਰਕ ਨੂੰ ਲੈ ਗਏ ਨਿਰਣੇ ਦੇ ਲਈ । ਅਤੇ ਮਹਾਰਾਜ ਜਾਸੂਸਾਂ ਦੇ ਰਾਜੇ ਨੂੰ ਉਹਨੂੰ ਛਡਣਾ ਪਿਆ।

ਉਹ (ਜਾਸੂਸ) ਇਥੋਂ ਤਕ ਮੇਰਾ ਅਖੌਤੀ ਪੈਰੋਕਾਰ ਹੈ। ਅਤੇ ਮੈਂ ਕਹਿੰਦੀ ਹਾਂ ਇਕ ਪੈਰੋਕਾਰ ਨੂੰ ਸਤਿਗੁਰੂ ਪ੍ਰਤੀ ਸਤਿਕਾਰ ਕਰਨਾ ਚਾਹੀਦਾ ਹੈ - ਸਤਿਗੁਰੂ ਦੇ ਹੁਕਮਾਂ ਦਾ ਅਨੁਸਰਨ ਕਰਨਾ, ਅਤੇ ਸਭ ਚੰਗੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਜੋ ਉਸ ਨੂੰ ਸਿਖਾਈਆਂ ਗਈਆਂ ਹਨ। ਨਹੀਂ, ਉਸ ਨੇ ਉਲਟਾ ਕੀਤਾ ਅਤੇ ਇਥੋਂ ਤਕ ਮੈਨੂੰ ਮਾਰਨਾ, ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਬਿਨਾਂਸ਼ਕ ਮੇਰੇ ਲੋਕਾਂ ਨੂੰ ਮੇਰੀ ਸੁਰਖਿਆ ਅਤੇ ਆਪਣੀ ਸੁਰਖਿਆ ਕਰਨੀ ਪਈ। ਅਸੀਂ ਕੋਈ ਚੀਜ਼ ਨਹੀਂ ਅਸਲ ਵਿਚ ਕੀਤੀ ਸੀ। ਇਹ ਜਿਵੇਂ ਇਕ ਭੌਤਿਕ ਲੜਾਈ ਨਹੀਂ ਹੈ। ਇਹ ਬਸ ਕੁਝ ਐਸਟਰਲ ਚੀਜ਼ਾਂ ਹਨ। ਅਤੇ ਇਕੇਰਾਂ ਤੁਸੀਂ ਆਉਂਦੇ ਅਤੇ ਇਕ ਲੜਾਈ ਭੜਕਾਉਂਦੇ, ਤੁਸੀਂ ਸ਼ਾਇਦ ਹਾਰ ਜਾਵੋਂ, ਉਹਦੇ ਵਾਂਗ। ਇਹ ਨਹੀਂ ਜਿਵੇਂ ਅਸੀਂ ਆਏ ਅਤੇ ਉਸ ਨੂੰ ਭੜਕਾਇਆ ਸੀ। ਭੌਤਿਕ ਤਰੀਕਿਆਂ ਵਿਚ, ਉਹ ਪਿਛਾ ਕਰਦਾ ਰਿਹਾ, ਟ੍ਰੈਕ ਕਰਦਾ ਰਿਹਾ, ਡਰਾਉਂਦਾ ਅਤੇ ਕਰਮਚਾਰੀਆਂ ਨੂੰ ਡਰਾਉਂਦਾ ਜਿਨਾਂ ਨੂੰ ਹੁਣ ਸਭ ਜਗਾ ਸੰਸਾਰ ਵਿਚ ਕੰਮ ਕਰਨਾ ਪੈ ਰਿਹਾ ਹੈ। ਅਸੀਂ ਇਕੋ ਜਗਾ ਵਿਚ ਕੇਂਦ੍ਰਿਤ ਨਹੀਂ ਹੋ ਸਕਦੇ। ਅਤੇ ਨਾਲੇ ਯੁਧ ਕਰਕੇ ਵੀ, ਉਥੇ ਸਭ ਜਗਾ ਬਹੁਤ ਸਾਰੇ ਜਾਸੂਸ ਹਨ। ਮੈਂ ਉਨਾਂ ਦੇ ਨਾਲ ਇਥੋਂ ਤਕ, ਇਕ ਸਮੂਹ ਵਿਚ, ਅਗੇ ਵਾਂਗ ਨਹੀਂ ਰਹਿ ਸਕਦੀ। ਸੋ ਬਹੁਤ ਜਿਆਦਾ ਅਸੁਵਿਧਾ, ਅਤੇ ਅਸੀਂ ਇਥੋਂ ਤਕ ਸ਼ਿਕਾਇਤ ਨਹੀਂ ਕੀਤੀ। ਅਤੇ ਉਹ ਅਜ਼ੇ ਵੀ ਆਉਣਾ ਚਾਹੁੰਦਾ, ਐਨ ਸਾਨੂੰ ਮਾਰਨ ਲਈ ਆਉਣਾ ਚਾਹੁੰਦਾ ਸੀ।

ਮੈਂ ਮਹਾਰਾਜ ਜਾਸੂਸਾਂ ਦੇ ਰਾਜੇ ਨੂੰ ਕਿਹਾ, "ਇਹ ਨਿਆਂ ਨਹੀਂ ਹੈ। ਇਥੋਂ ਤਕ ਬ੍ਰਹਿਮੰਡੀ ਕਾਨੂੰਨ ਵਿਚ, ਇਹ ਨਿਆਂ ਨਹੀਂ, ਇਹਦੀ ਗਲ ਕਰਨੀ ਤਾਂ ਪਾਸੇ ਰਹੀ ਕਿ ਮੈਂ ਉਸ ਦਾ ਗੁਰੂ ਹਾਂ ਅਤੇ ਉਸ ਦੀ, ਉਸ ਦੇ ਪ੍ਰੀਵਾਰ, ਅਤੇ ਉਸ ਦੀਆਂ ਅਨੇਕ ਹੀ ਪੀੜ‌ਿਆਂ ਦੀ ਮਦਦ ਕਰਨ ਲਈ ਵੀ ਸਭ ਚੀਜ਼ਾਂ ਕਰ ਰਹੀ। ਸੋ, ਤੁਸੀਂ ਮੈਨੂੰ ਜਵਾਬ ਦੇਵੋ।" ਸੋ, ਮਹਾਰਾਜ ਜਾਸੂਸ ਰਾਜਾ ਬਸ... ਅਸਲ ਵਿਚ, ਸਮੁਚਾ ਨਾਮ "ਜਾਸੂਸਾਂ ਦਾ ਰਾਜਾ" ਹੈ ਉਹ ਹੈ ਜੋ ਉਨਾਂ ਨੇ ਮੈਨੂੰ ਦਸਿਆ ਸੀ। ਜਾਸੂਸਾਂ ਦਾ ਰਾਜਾ - ਉਹ ਹੈ ਜੋ ਉਸ ਨੂੰ ਬੁਲਾਇਆ ਜਾਂਦਾ। ਮੈਂ ਕਿਹਾ, "ਤੁਸੀਂ ਮੈਨੂੰ ਜਵਾਬ ਦੇਵੋ। ਕੀ ਇਹ ਨਿਆਂ ਹੈ ਜਾਂ ਅਨਿਆਂ?"

ਜੇਕਰ ਉਹ ਮੇਰੀਆਂ ਸਿਖਿਆਵਾਂ ਪਸੰਦ ਨਹੀਂ ਕਰਦਾ, ਉਹ ਨਹੀਂ ਸੋਚਦਾ ਕਿ ਮੈਂ ਉਹਨੂੰ ਸਿਖਾਉਣ ਦੇ ਕਾਬਲ ਹਾਂ, ਫਿਰ ਉਹ ਖੁਸ਼ੀ ਨਾਲ ਜਾ ਸਕਦਾ ਹੈ! ਮੈਂ ਆਪਣਾ ਘਰ ਨੂੰ, ਆਪਣੀ ਆਸ਼ਰਮ ਨੂੰ ਕਿਸੇ ਜਗਾ ਜਿੰਦਾ ਨਹੀਂ ਲਾਉਂਦੀ। ਦਰਅਸਲ ਵਿਚ, ਜੇਕਰ ਉਹ ਚੰਗੀ ਤਰਾਂ ਅਭਿਆਸ ਨਹੀਂ ਕਰਦੇ ਅਤੇ ਉਹ ਬਾਹਰ ਜਾਂਦੇ ਅਤੇ ਨਸੀਹਤਾਂ ਦੀ ਉਲੰਘਣਾ ਕਰਦੇ, ਜਾਨਵਰ-ਲੋਕਾਂ ਦਾ ਮਾਸ ਖਾਂਦੇ ਜਾਂ ਸ਼ਰਾਬ ਪੀਂਦੇ ਜਾਂ ਡਰਗਜ਼ ਲੈਂਦੇ, ਫਿਰ ਮੈਂ ਇਥੋਂ ਤਕ ਉਨਾਂ ਨੂੰ ਵਾਪਸ ਅੰਦਰ ਨਹੀਂ ਆਉਣ ਦਿੰਦੀ। ਜੇਕਰ ਇਕ ਚੇਤਾਵਨੀ ਤੋਂ ਬਾਅਦ ਉਹ ਨਹੀਂ ਬਦਲਦਾ, ਫਿਰ ਉਸ ਨੂੰ ਸਿਹਤਯਾਬ ਅਤੇ ਚੰਗੇ ਪੈਰੋਕਾਰਾਂ ਨਾਲ ਗਰੁਪ ਮੈਡੀਟੇਸ਼ਨ ਕਰਨ ਲਈ ਆਉਣ ਦੀ ‌ਇਜਾਜ਼ਤ ਨਹੀਂ ਹੈ। ਇਹ ਨਹੀਂ ਜਿਵੇਂ ਮੈਂ ਕਿਸੇ ਨੂੰ ਦੂਰ ਭਜਾਉਂਦੀ ਹਾਂ। ਸੋ, ਹਰ ਇਕ ਜਿਹੜਾ ਸਮੂਹ ਵਿਚ ਆਉਂਦਾ ਹੈ, ਮੇਰੀ ਦੀਖਿਆ ਦੇ ਸਿਸਟਮ ਵਿਚ, ਕੁਆਨ ਯਿੰਨ ਸਿਸਟਮ ਵਿਚ, ਇਹ ਆਪਣੀ ਸੁਤੰਤਰ ਮਰਜ਼ੀ ਨਾਲ ਹੈ। ਅਤੇ ਉਨਾਂ ਨੂੰ ਅਨੁਸ਼ਾਸਨ ਰੂਹਾਨੀ ਤੌਰ ਤੇ ਵਡੇ ਹੋਣ ਲਈ, ਨਾਲੇ ਵਾਤਾਵਾਰਨ ਲਈ, ਆਪਣੇ ਪ੍ਰੀਵਾਰਾਂ ਦੀ ਖੁਸ਼ੀ ਲਈ, ਅਤੇ ਸਮੁਚੇ ਸੰਸਾਰ ਦੀ ਐਨਰਜ਼ੀ ਅਤੇ ਮਹੌਲ ਲਈ ਅਨੁਸ਼ਾਸਨ ਰਖਣਾ ਚਾਹੀਦਾ ਹੈ।

ਕਲਪਨਾ ਕਰੋ ਜੇਕਰ ਤੁਸੀਂ ਸਾਰਾ ਸਮਾਂ (ਸ਼ਰਾਬ) ਪੀਣੀ ਜ਼ਾਰੀ ਰਖਦੇ ਹੋ, ਫਿਰ ਉਹ ਲੜਦੇ ਹਨ। ਅਨੇਕ ਹੀ ਪਤੀ ਪੀਂਦੇ ਹਨ, ਘਰ ਨੂੰ ਆ ਕੇ ਅਤੇ ਆਪਣੀਆਂ ਪਤਨੀਆਂ ਨੂੰ ਕੁਟਦੇ ਹਨ। ਮੈਂ ਇਕ ਅਜਿਹੇ ਪ੍ਰੀਵਾਰ ਦੇ ਲਾਗੇ ਰਹਿੰਦੀ ਹੁੰਦੀ ਸੀ। ਪਤਨੀ ਹਮੇਸ਼ਾਂ ਰੋਂਦੀ ਰਹਿੰਦੀ ਸੀ, ਰੋਂਦੀ ਹੁੰਦੀ ਸੀ। ਜਦੋਂ ਵੀ ਉਹ ਸ਼ਰਾਬੀ ਹੁੰਦਾ, ਉਹ ਘਰ ਨੂੰ ਆਉਂਦਾ, ਉਸ ਨੂੰ ਕੁਟਦਾ। ਅਤੇ ਉਨਾਂ ਕੋਲ ਪਹਿਲੇ ਹੀ ਬਹੁਤ ਸਾਰੇ ਬਚੇ ਸਨ। ਉਹ ਸਿਰਫ ਰੋ ਰਹੀ ਸੀ। ਉਸ ਨੇ ਕਿਹਾ, "ਓਹ, ਅਸੀਂ ਇਸ ਸੰਸਾਰ ਵਿਚ ਰਹਿੰਦੇ ਹਾਂ, ਸਾਨੂੰ ਇਕ ਦੂਸਰੇ ਨੂੰ ਸਹਾਰਾ ਦੇਣਾ ਜ਼ਰੂਰੀ ਹੈ। ਤੁਹਾਨੂੰ ਆਪਣਾ ਬਲ ਨਹੀਂ ਵਰਤੋਂ ਕਰਨਾ ਚਾਹੀਦਾ ਇਸ ਤਰਾਂ ਮੈਨੂੰ ਸਤਾਉਣ ਲਈ, ਮੈਨੂੰ ਇਸ ਤਰਾਂ ਕੁਟਣ ਲਈ। ਅਤੇ ਬਚੇ ਵੀ ਅੰਦਰ ਆਉਂਦੇ, ਉਨਾਂ ਨੂੰ ਅਲਗ ਕਰਦੇ, ਅਤੇ ਆਦਮੀ ਬਚ‌ਿਆਂ ਨੂੰ ਵੀ ਕੁਟਦਾ। ਅਤੇ ਉਹ ਪਹਿਲੇ ਹੀ ਇਕ ਬਜ਼ੁਰਗ ਆਦਮੀ ਹੈ, ਜਿਵੇਂ 40 ਕੁਝ, 50 ਸਾਲ ਦਾ; ਉਹ ਜਿਵੇਂ ਇਕ ਜਵਾਨ ਮੁੰਡਾ ਨਹੀਂ ਹੈ।

ਮੈਂ ਤੁਹਾਨੂੰ ਦਸਦੀ ਹਾਂ, ਪੰਜ ਨਸੀਹਤਾਂ - ਸ਼ਰਾਬ ਨਹੀਂ ਪੀਣੀ, ਜੂਆ ਨਹੀਂ ਖੇਡਣਾ, ਵਿਭਚਾਰ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਮਾਰਨਾ ਨਹੀਂ - ਇਹ ਸਭ ਤੁਹਾਡੇ ਲਈ ਚੰਗੇ ਹਨ। ਭਾਵੇਂ ਕਿ ਬਸ "ਬਹੁਤਾ ਗੰਭੀਰ" ਨਹੀਂ, ਜਿਵੇਂ ਸ਼ਰਾਬ ਨਹੀਂ ਪੀਂਦੇ, ਪਰ ਇਸ ਦੇ ਨਤੀਜ਼ੇ ਗੰਭੀਰ ਹਨ। ਬਹੁਤ ਸਾਰੇ ਲੋਕ ਸ਼ਰਾਬ ਪੀਂਦੇ ਅਤੇ ਬਹੁਤ‌ਿਆਂ ਨੂੰ ਮਾਰਦੇ ਹਨ, ਸ਼ਰਾਬ ਪੀ ਕੇ ਗਡੀ ਚਲਾਉਣ ਨਾਲ ਅਨੇਕ ਹੀ ਨਿਰਦੋਸ਼ ਬਚੇ ਅਤੇ ਉਨਾਂ ਦੇ ਪ੍ਰੀਵਾਰ ਦੇ ਮੈਂਬਰ ਮਾਰੇ ਜਾਂਦੇ ਹਨ ਸ਼ਰਾਬ ਦੁਆਰਾ ਅੰਨੇਪਣ ਦੇ ਪਲਾਂ ਵਿਚ ਵੀ। ਕਿਉਂਕਿ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਬਹੁਤ ਸਾਰੇ ਦਾਨਵ, ਭੂਤ ਵੀ ਤੁਹਾਡੇ ਆਲੇ ਦੁਆਲੇ ਲਟਕਦੇ ਹਨ, ਇਹਦਾ ਅਨੰਦ ਮਾਣਦੇ ਹਨ। ਉਹ ਥੋੜੇ ਸਮੇਂ ਲਈ ਤੁਹਾਡੇ ਸਰੀਰ ਨੂੰ ਕਾਬੂ ਕਰ ਲੈਂਦੇ ਹਨ , ਨਸ਼ੇ ਦਾ ਅਨੰਦ ਮਾਣਨ ਲਈ ਬਸ ਉਵੇਂ ਜਿਵੇਂ ਤੁਸੀਂ ਅਨੰਦ ਮਾਣਦੇ ਹੋ, ਕਿਉਂਕਿ ਉਨਾਂ ਕੋਲ ਸਰੀਰ ਨਹੀਂ ਹੈ। ਸੋ, ਉਹ ਕੋਈ ਵੀ ਵਿਆਕਤੀ ਲੈਂਦੇ ਹਨ ਜਿਹੜਾ ਕਮਜ਼ੋਰ ਅਤੇ ਅਨੈਤਿਕ ਹੈ ਉਨਾਂ ਨੂੰ ਪੀਣ ਲਈ ਮਜ਼ਬੂਰ ਕਰਨ ਲਈ। ਅਤੇ ਜਿਤਨਾ ਜਿਆਦਾ ਉਹ ਪੀਂਦੇ ਹਨ, ਉਤਨਾ ਜਿਆਦਾ ਉਹ ਇਹ ਪਸੰਦ ਕਰਦੇ ਹਨ ਅਤੇ ਉਤਨਾ ਜਿਆਦਾ ਵਿਆਕਤੀ ਆਪਣੀ ਕੰਟ੍ਰੋਲ ਕਰਨ ਦੀ ਯੋਗਤਾ ਵਿਚ ਕਮਜ਼ੋਰ ਹੁੰਦਾ ਹੈ, ਸੋ ਉਹ ਬਸ ਉਨਾਂ ਦਾ ਸਰੀਰ ਵਰਤਦੇ ਹਨ ਕੋਈ ਵੀ ਚੀਜ਼ ਕਰਨ ਲਈ ਜੋ ਉਹ ਚਾਹੁੰਦੇ ਹਨ। ਸੋ, ਭਾਵੇਂ ਜੇਕਰ ਪਤਨੀ ਕਹਿੰਦੀ ਹੈ, "ਹੋਰ ਨਾ ਪੀਉ," ਫਿਰ ਉਹ ਪਤਨੀ ਨੂੰ ਕੁਟ ਸੁਟਦੇ ਹਨ; ਜਾਂ ਜੇਕਰ ਕੋਈ ਵੀ ਚੀਜ਼ ਇਸ ਤਰਾਂ ਉਹ ਨਹੀਂ ਪਸੰਦ ਕਰਦੇ, ਉਹ ਉਸ ਨੂੰ ਕੁਟਦੇ ਹਨ। ਜੇਕਰ ਮਾਪੇ ਕਹਿੰਦੇ ਹਨ, "ਹੋਰ ਨਾ ਸ਼ਰਾਬ ਪੀਣ ਨਾ ਜਾਓ ਅਤੇ ਇਸ ਤਰਾਂ ਸ਼ਰਾਬੀ ਨਾ ਬਣੋ ," ਫਿਰ ਪੁਤਰ ਮਾਪਿਆਂ ਨੂੰ ਵੀ ਕੁਟਦਾ ਹੈ। ਇਹ ਇਥੋਂ ਤਕ ਅਖਬਾਰ ਵਿਚ, ਟੈਲੀਵੀਜ਼ਨ ਜਾਂ ਇੰਟਰਨੈਟ ਉਤੇ ਸੀ। ਹਾਲ ਹੀ ਵਿਚ ਮੈਂ ਇਹ ਸਭ ਦੇਖਿਆ ਸੀ, ਇਥੋਂ ਤਕ। ਬਹੁਤਾ ਸਮਾਂ ਪਹਿਲਾਂ ਨਹੀਂ; ਮੈਂਨੂੰ ਇਹ ਆਪਣੇ ਅਨੁਭਵ ਤੋਂ ਪਤਾ ਲਗਾ।

ਪਿਛੇ ਜਿਹੇ ਮੈਨੂੰ ਇਹ ਬਿਨਾਂ-ਸਿਮ ਟੈਲੀਫੋਨ ਇੰਟਰਨੈਟ ਬਾਰੇ ਪਤਾ ਲਗਾ। ਸਭ ਕਿਸਮ ਦੀਆਂ ਚੀਜ਼ਾਂ ਬਾਹਰ ਆਈਆਂ। ਪਹਿਲਾਂ, ਮੈਂ ਨਹੀਂ ਜਾਣਦੀ ਸੀ ਇਹ ਵਾਪਰ ਸਕਦਾ ਹੈ। ਪਹਿਲਾਂ, ਮੈਂ ਕਦੇ ਖਬਰਾਂ ਬਹੁਤੀਆਂ ਨਹੀਂ ਦੇਖਦੀ ਸੀ, ਜਾਂ ਜੇਕਰ ਉਹ ਕੁਝ ਚੀਜ਼ ਸਧਾਰਨ ਖੋਲਦੇ ਹਨ, ਜਿਵੇਂ ਮਾਈਕਰੋਸੌਫਟ, ਅਜਿਹਾ ਕੁਝ, ਅਤੇੁ ਉਨਾਂ ਨੇ ਇਹ ਪਹਿਲੇ ਹੀ ਤਿਆਰ ਕੀਤਾ ਹੈ, ਸੋ ਮੈਂ ਬਸ ਇਕ ਬਟਨ ਦਬਾਉਂਦੀ ਅਤੇ ਕੁਝ ਦੇਖਦੀ। ਪਰ ਮੇਰੇ ਕੋਲ ਉਹ ਸਭ ਦੇਖਣ ਲਈ ਬਹੁਤਾ ਸਮਾਂ ਨਹੀਂ ਹੈ। ਮੈਂ ਸਿਰਫ ਖਾਸ ਵਾਲੀਆਂ ਲਭਦੀ ਹਾਂ, ਜਿਵੇਂ, ਮਿਸਾਲ ਵਜੋਂ, ਕੋਵਿਡ ਖਬਰਾਂ, ਜਾਂ ਅਜ਼ ਦੀਆਂ ਖਬਰਾਂ। ਇਥੋਂ ਤਕ ਜੇਕਰ ਨਹੀਂ, ਫਿਰ ਕਦੇ ਕਦਾਂਈ ਯੁਧ ਬਾਰੇ ਜਾਂ ਕੁਝ ਚੀਜ਼, ਮੈਂ ਬਸ ਕੁਝ ਲਈ ਦੇਖਦੀ ਹਾਂ। ਬਸ ਇਹੀ। ਪਰ ਮੈਂ ਇਸ ਤਰਾਂ ਇਕ ਲੰਮੇਂ, ਲੰਮੇਂ ਸਮੇਂ ਲਈ ਨਹੀਂ ਦੇਖਿਆ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ। ਅਤੇ ਸੋ, ਮੈਂ ਤੁਹਾਡੀ ਟੀਮ ਵਿਚੋਂ ਕਈਆਂ ਨੂੰ ਕਿਹਾ ਮੇਰੇ ਲਈ ਖਬਰਾਂ ਲਭਣ ਲਈ, ਅਤੇ ਸਿਰਫ ਚੰਗੀਆਂ ਵਾਲੀਆਂ ਲਭਣ। ਜਿਆਦਾਤਰ ਇਹ ਵੀਗਨ ਅਤੇ ਮਜ਼ਾਕੀਆ ਜਾਨਵਰ-ਲੋਕਾਂ ਲਈ ਹਨ ਤੁਹਾਡੇ ਜੀਵਨ ਨੂੰ ਵਧੇਰੇ ਖੁਸ਼ ਬਣਾਈ ਰਖਣ ਲਈ। ਬਸ ਇਹੀ।

ਬਸ ਹਾਲ ਹੀ ਵਿਚ, ਮੈਨੂੰ ਕੁਝ ਹਫਤੇ ਪਹਿਲਾਂ ਪਤਾ ਲਗਾ ਫੋਨ ਉਤੇ ਇਸ ਇੰਟਰਨੈਟ ਬਾਰੇ। ਮੈਂ ਬਸ ਜਿਵੇਂ ਗਲਤੀ ਨਾਲ ਉਸ ਫੋਨ ਨੂੰ ਖੋਲਿਆ ਇਕ ਝਾਤ ਮਾਰਨ ਲਈ ਕਿ ਚੀਜ਼ਾਂ ਨੂੰ ਕਿਵੇਂ ਦੇਖਣਾ ਹੈ, ਕਿਵੇਂ ਖਬਰਾਂ ਦੇਖਣੀਆਂ ਹਨ। ਕਿਉਂਕਿ ਸੁਪਰੀਮ ਮਾਸਟਰ ਟੀਵੀ ਨੂੰ ਦੇਣ ਲਈ ਮੈਂ ਖਬਰਾਂ ਲਭਦੀ ਹੁੰਦੀ ਸੀ । ਜਿਵੇਂ, ਬਾਗਬਾਨੀ ਸੁਝਾਵਾਂ ਲਈ। ਕਿਵੇਂ ਆਲੂ ਬਿਨਾਂ ਪਾਣੀ ਦੇ ਉਗਾਉਣੇ ਹਨ - ਸਿਰਫ ਮੀਂਹ ਉਤੇ ਨਿਰਭਰ ਹੋਣ ਨਾਲ, ਕਿਵੇਂ ਆਲੂ ਉਗਾਉਣੇ ਇਥੋਂ ਤਕ ਜੇਕਰ ਤੁਹਾਡੇ ਕੋਲ ਇਕ ਬਾਗ ਨਾ ਹੋਵੇ। ਤੁਸੀਂ ਇਹ ਵਡੀਆਂ ਬਾਲਟੀਆਂ ਵਿਚ, ਡਬ‌ਿਆਂ ਵਿਚ ਉਗਾ ਸਕਦੇ ਹੋ। ਤੁਸੀਂ ਟਮਾਟਰ ਕੰਟੇਨਰਾਂ ਵਿਚ ਉਗਾ ਸਕਦੇ ਹੋ। ਤੁਸੀਂ ਅਦਰਕ ਉਗਾ ਸਕਦੇ ਹੋ। ਤੁਸੀਂ ਸ਼ਕਰਕੰਦੀ ਵੀ ਕੰਟੇਨਰਾਂ ਵਿਚ ਉਗਾ ਸਕਦੇ ਹੋ ਆਪਣੇ ਗਾਰਾਜ਼ ਵਿਚ ਜਾਂ ਆਪਣੀ ਬੇਲਕੋਨੀ ਉਤੇ। ਅਤੇ ਮੈਂ ਸੋਚ‌ਿਆ, "ਓਹ, ਕਿਤਨਾ ਦਿਲਚਸਪ ਹੈ। ਬਹੁਤ ਵਧੀਆ, ਬਹੁਤ ਵਧੀਆ।" ਤੁਸੀਂ ਮਾਈਕਰੋਗਰੀਨ ਉਗਾ ਸਕਦੇ ਹੋ ਇਕ ਛੋਟੇ ਜਿਹੇ ਕਮਰੇ ਵਿਚ ਜੋ ਤੁਸੀਂ ਨਹੀਂ ਵਰਤਦੇ ਜਾਂ ਆਪਣੇ ਗਾਰਾਜ਼ ਵਿਚ। ਇਹ ਬਹੁਤ ਹੀ ਦਿਲਚਸਪ ਸੀ। ਮੈਂ ਬਹੁਤ ਹੀ ਦਿਲਚਸਪ ਸੀ ਉਹਦੇ ਬਾਰੇ।

ਅਤੇ ਕਈ ਵਾਰ ਮੈਂ ਸੁਝਾਅ ਦਿੰਦੀ ਹਾਂ ਸੁਪਰੀਮ ਮਾਸਟਰ ਟੀਵੀ ਉਤੇ ਪਰਸਾਰਣ ਕਰਨ ਲਈ ਲੋਕਾਂ ਦੇ ਸੁਤੰਤਰ ਤੌਰ ਤੇ ਕਿਵੇਂ ਬਚਣਾ ਹੈ ਜੇਕਰ ਸੰਸਾਰ ਵਿਚ ਭੋਜਨ ਦੀ ਕਮੀ ਹੋਵੇ। ਅਤੇ ਅਸਲ ਵਿਚ, ਇਸ ਸਮੇਂ ਸੰਸਾਰ ਵਿਚ ਭੋਜਨ ਦੀ ਕਮੀ ਹੈ। ਸੋ, ਇਹ ਸਾਰੇ ਸੁਝਾਅ ਬਹੁਤ ਵਧੀਆ ਹਨ। ਸੋ ਆਮ ਤੌਰ ਤੇ, ਮੈਂ ਕੋਈ ਹੋਰ ਚੀਜ਼ਾਂ ਨਹੀਂ ਦੇਖਦੀ। ਬਸ ਪਿਛੇ ਜਿਹੇ, ਮੈਂ ਬਹੁਤ ਦੇਖਿਆ, ਬਹੁਤ ਹੋਰ ਚੀਜ਼ਾਂ ਬਾਹਰ ਆਈਆਂ। ਮੈਂ ਇਥੋਂ ਤਕ ਇਹਨਾਂ ਨੂੰ ਨਹੀਂ ਲਭਿਆ ਸੀ, ਇਹ ਬਸ ਬਾਹਰ ਨਿਕਲ ਆਈਆਂ! ਅਤੇ ਕਦੇ ਕਦਾਂਈ ਮੈਂ ਬਟਨ ਦਬਾਉਂਦੀ ਹਾਂ ਸੁਪਰੀਮ ਮਾਸਟਰ ਟੈਲਵੀਜ਼ਨ ਲਈ, ਅਤੇ ਕੁਝ ਹੋਰ ਚੀਜ਼ ਬਾਹਰ ਆ ਜਾਂਦੀ ਹੈ ਕਿਉਂਕਿ ਮੇਰੀ ਉਂਗਲੀ ਨੇ ਸਹੀ ਬਟਨ ਸਹੀ ਜਗਾ ਤੇ ਨਹੀਂ ਦਬਾਇਆ ਸੀ, ਕਿਉਂਕਿ ਮੇਰਾ ਟੈਲੀਫੋਨ ਛੋਟਾ ਹੈ। ਇਹ ਬਸ ਇਕ ਆਮ ਪੁਰਾਣਾ ਆਈਫੋਨ ਹੈ, ਬਹੁਤ ਪੁਰਾਣਾ। ਅਤੇ ਕੁਝ ਨਵੇਂ ਵਾਲੇ, ਮੈਂ ਇਹ ਵਖਰੇ ਮੰਤਵਾਂ ਲਈ ਬਚਾਉਂਦੀ ਹਾਂ। ਹੁਣ ਮੈਂ ਬਸ ਜਾਂਦੀ ਹਾਂ ਅਤੇ ਪਾਣੀ ਪੀਂਦੀ ਹਾਂ, ਫਿਰ ਵਾਪਸ ਆਵਾਂਗੀ।

Photo Caption: ਇਕ ਸੁੰਦਰ ਗੁਲਦਸਤਾ, ਰੰਗੀਨ ਅਤੇ ਪਿਆਰ ਨਾਲ ਭਰਪੂਰ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (9/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-03
697 ਦੇਖੇ ਗਏ
36:25
2024-12-02
1 ਦੇਖੇ ਗਏ
2024-12-02
1 ਦੇਖੇ ਗਏ
2024-12-02
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ